ਗੁਰਲੇਜ਼ ਅਖਤਰ ਦੂਜੀ ਵਾਰ ਬਣੀ ਮਾਂ,ਘਰ ਲਿਆ ਧੀ ਨੇ ਜਨਮ!


ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਗੁਰਲੇਜ ਅਖਤਰ (Gurlej Akhtar) ਤੇ ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਦੇ ਘਰ ਇਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ।ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ ਹੈ। ਜਿਕਰਯੋਗ ਹੈ ਕਿ ਉਨ੍ਹਾਂ ਦੇ ਪਹਿਲੇ ਵੀ ਇਕ ਲੜਕਾ ਹੈ। ਧੀ ਦੇ ਜਨਮ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਵੱਲੋਂ ਸੋਸ਼ਲ ਮੀਡਿਆ ਅਕਾਊਂਟ ਤੇ ਤਸਵੀਰ ਸ਼ੇਅਰ ਕੀਤੀ ਗਈ ਹੈ। ਤਸਵੀਰ 'ਚ ਉਨ੍ਹਾਂ ਨਾਲ ਪਤੀ ਕੁਲਵਿੰਦਰ ਕੈਲੀ ਅਤੇ ਪੁੱਤ ਦਾਨਵੀਰ ਵੀ ਨਜ਼ਰ ਆ ਰਹੇ ਹਨ।ਉਨ੍ਹਾਂ ਦੀ ਇਸ ਖੁਸ਼ੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਨੇ ਖੁਸ਼ੀ ਜਤਾਉਂਦੇ ਹੋਏ ਵਧਾਈ ਦਿੱਤੀ ਹੈ। ਗੁਰਲੇਜ ਅਖਤਰ ਨੇ ਮਾਂ ਬਣਨ ਤੋੋਂ ਬਾਅਦ ਪੋਸਟ ਸ਼ੇਅਰ ਕਰ ਧੀ ਹੋਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰੱਬ ਦਾ ਧੰਨਵਾਦ ਕੀਤਾ। ਤੁਸੀ ਵੀ ਵੇਖੋ ਗਾਇਕਾ ਦੀ ਇਹ ਪੋਸਟ...ਦਰਅਸਲ, ਅਦਾਕਾਰਾ ਨੇ ਮਾਂ ਬਣਨ ਤੋਂ ਬਾਅਦ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਅਸੀਂ ਅਧਿਕਾਰਤ ਤੌਰ 'ਤੇ ਇੱਕ ਧੀ ਦੇ ਮਾਪੇ ਬਣ ਗਏ ਹਾਂ। ਸਾਡੀ ਜ਼ਿੰਦਗੀ ਪੂਰੀ ਹੋ ਗਈ ਹੈ। ਧੰਨਵਾਦ ਪ੍ਰਮਾਤਮਾ ਦਾ ਜਿਸ ਨੇ ਸਾਨੂੰ ਧੀ ਦੀ ਦਾਤ ਬਖਸ਼ੀ। ਸਾਡਾ ਪੁੱਤਰ ਦਾਨਵੀਰ ਛੋਟੀ ਭੈਣ ਦੇ ਆਉਣ ;ਤੇ ਬੇਹੱਦ ਖੁਸ਼ ਹੈ।'