ਗਰੀਬ ਪਿਓ ਨੇ ਲੱਖਾਂ ਲਾ ਧੀ ਭੇਜੀ ਵਿਦੇਸ਼ ! ਦਰਿੰਦਿਆਂ ਨੇ ਵੇਖੋ ਕੀ ਕੀਤਾ!

Tags

ਇੱਕ ਕੁੜੀ ਜੋ ਗਈ ਸੀ ਬਾਹਰਲੇ ਦੇਸ਼ ਇਕ ਏਜੰਟ ਦੇ ਕਹਿਣ ਤੇ ਕਿ ਉਥੇ ਤੁਹਾਨੂੰ ਕੰਮ-ਕਾਰ ਵਧੀਆ ਮਿਲ ਜਾਵੇਗਾ। ਪਰ ਉਥੇ ਜਾ ਕੇ ਉਸ ਨੂੰ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਉਹ ਕਿਵੇਂ ਨਾ ਕਿਵੇਂ ਭੱਜ ਵਾਪਸ ਪੰਜਾਬ ਆ ਗਈਂ। ਕਹਿ ਲਉ ਕਿ ਪਰਮਾਤਮਾ ਨੇ ਉਸ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਵਾਪਸ ਬੁਲਾ ਲਿਆ । ਹੋਇਆ ਏਦਾਂ ਜਦੋਂ ਏਜੰਟ ਵੱਲੋਂ ਦੱਸਿਆ ਗਿਆ ਕਿ ਤੁਹਾਡੀ ਕੁੜੀ ਨੂੰ ਬਾਹਰ ਭੇਜ ਦੇਂਦੇ ਹਾਂ। ਕਿਉਂਕਿ ਅੱਜ ਦੇ ਸਮੇਂ ਦੇ ਵਿਚ ਹਰ ਇੱਕ ਨੂੰ ਪੈਸੇ ਦੀ ਲੋੜ ਹੈ ਅਤੇ ਪੈਸੇ ਦੀ ਗੀ ਪੂਰੀ ਕਰਨ ਦੇ ਲਈ ਲੋਕ ਵਿਦੇਸ਼ਾਂ ਨੂੰ ਜਾਂਦੇ ਹਨ। ਅਤੇ ਉਹ ਕੁੜੀ ਵੀ ਇਸ ਕਰਕੇ ਹੀ ਬਾਹਰ ਗਈ ਸੀ ਉਸਨੂੰ ਏਜੰਟ ਵੱਲੋਂ ਇਹ ਕਿਹਾ ਗਿਆ ਸੀ।

ਕੀ ਤੁਸੀਂ ਮੁੰਬਈ ਏਅਰਪੋਰਟ ਤੇ ਇਹ ਕਹਿਣਾ ਹੈ ਕਿ ਅਸੀਂ ਘੁੰਣ ਦੇ ਲਈ ਬਾਹਰ ਜਾ ਰਹੇ ਹਾਂ ਸਾਡੀ ਓਥੇ ਭੈਣ ਹੈ ਜਿਸਦਾ ਬਿਊਟੀ ਪਾਲਰ ਹੈ ਉਸ ਨੇ ਸਾਨੂੰ ਬੁਲਾਇਆ ਹੈ ਫਿਰ ਓਥੇ ਜਾ ਕੇ ਜਿਹੜੇ ਘਰ ਦੇ ਵਿੱਚ ਤੁਸੀਂ ਕੰਮ ਕਰੋਗੇ ਉਹ ਘਰਵਾਲੇ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਲਵਾ ਕੇ ਦੇਣਗੇ। ਅਤੇ ਫੇਰ ਤੁਸੀਂ ਉਥੇ 25 ਤੋਂ 30 ਹਜ਼ਾਰ ਰੁਪਏ ਮਹੀਨਾ ਕਮਾਉਣ ਲੱਗ ਜਾਵੋਗੇ। ਉੱਥੇ ਜਾ ਕੇ ਜਾਂ ਤਾਂ ਤੁਹਾਨੂੰ ਘਰ ਦੇ ਵਿੱਚ ਜਵਾਬ ਛਾਪਣ ਦਾ ਕੰਮ ਹੋਵੇਗਾ ਜਾਂ ਫਿਰ ਘਰ ਦੇ ਕੰਮ ਕਰਨ ਦਾ ਕੰਮ ਹੋਵੇਗਾ। ਇਹ ਕੀ ਸੁਣ ਕੇ ਮੇਰੇ ਘਰ ਦੇ ਤਿਆਰ ਹੋ ਗਏ ਸੀ। ਅਤੇ ਮੈਂ ਵੀ ਤਿਆਰ ਹੋ ਗਈ ਕਿ ਚਲੋ ਦੋ ਪੈਸੇ ਵਧੀਆ ਕਮਾ ਲਵਾਂਗੇ।


ਅਤੇ ਜਦੋਂ ਮੈਂ ਉਥੇ ਗਈ ਉਹਨਾਂ ਨੇ ਪਹਿਲਾਂ ਤਾਂ ਮੇਰਾ ਪਾਸਪੋਰਟ ਖੋ ਲਿਆ ਅਤੇ ਮੇਰਾ ਫੋਨ ਵੀ ਮੇਰੇ ਤੋਂ ਲੈ ਲਿਆ। ਅਤੇ ਸਾਡੇ ਸਾਹਮਣੇ ਖੜ੍ਹ ਕੇ ਹੀ ਸਾਡੇ ਤੋਂ ਘਰੇ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਤੁਸੀਂ ਘਰੇ ਗੱਲ ਕਰਕੇ ਕਹੋ ਕਿ ਅਸੀਂ ਠੀਕ ਠਾਕ ਪਹੁੰਚ ਗਏ ਹਾਂ। ਇਹ ਬਹੁਤ ਹੀ ਵਧੀਆ ਕੰਟਰੀ ਹੈ ਅਤੇ ਸਾਨੂੰ ਕੰਮ ਵੀ ਮਿਲ ਗਿਆ ਹੈ।