ਕੁੜੀ ਨੂੰ ਮਿਲਣ ਗਏ ਮੁੰਡੇ ਦੇ ਹੱਥ ਵੱ-ਢ ਕੇ ਨਾਲ ਹੀ ਲੈ ਗਏ

Tags

ਜਿਸ ਤਰਾਂ ਪੰਛੀਆਂ ਨੂੰ ਫੜਨ ਲਈ ਸ਼ਿਕਾਰੀ ਦਾਣਾ ਖਿਲਾਰ ਕੇ ਉਨ੍ਹਾਂ ਨੂੰ ਕਾਬੂ ਕਰ ਲੈਂਦਾ ਹੈ। ਇਸ ਤਰਾਂ ਹੀ ਆਪਣੇ ਉਦੇਸ਼ ਨੂੰ ਨੇਪਰੇ ਚਾੜ੍ਹਨ ਲਈ ਲੋਕ ਕਈ ਤਰਾਂ ਦੇ ਤਰੀਕੇ ਵਰਤਦੇ ਹਨ। ਪਿਆਰ ਪਾ ਕੇ, ਭਰੋਸੇ ਵਿੱਚ ਲੈ ਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਕਿਸੇ ਨਾਮਾਲੂਮ ਵਿਅਕਤੀ ਤੇ ਭਰੋਸਾ ਕਰਨਾ ਭਾਰੀ ਪੈ ਸਕਦਾ ਹੈ।

ਅਜਿਹੇ ਗਲਤ ਕੰਮਾਂ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਇਹ ਮਾਮਲਾ ਲਗਭਗ 2 ਮਹੀਨੇ ਪੁਰਾਣ ਹੈ, ਪੁਰਾਣਾ ਮਾਮਲਾ ਅਸੀਂ ਤੁਹਾਨੂੰ ਇਸ ਲਈ ਦੱਸਣ ਜਾ ਰਹੇ ਹਾਂ ਕਿਉਂਕਿ ਸਾਡਾ ਕੰਮ ਤੁਹਾਨੂੰ ਜਾਗਰੂਕ ਕਰਨਾ ਹੈ। ਅਜਿਹੀਆਂ ਘਟਨਾਵਾਂ ਤੋਂ ਸੇਧ ਲੈ ਕੇ ਹੋਰ ਲੋਕ ਅਜਿਹੇ ਮਾੜੇ ਅਨਸਰਾਂ ਤੋਂ ਬਚ ਸਕਦੇ ਹਨ।

ਕੁਝ ਸਮਾਂ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਅਸੰਧ ਨੇੜਲੇ ਪਿੰਡ ਰਾਹੜਾ ਦੇ ਨੌਜਵਾਨ ਜੁਗਨੂ ਨਾਲ ਕੁਰਕਸ਼ੇਤਰ ਦੇ ਇੱਕ ਹੋਟਲ ਵਿੱਚ ਵਾਪਰਿਆ ਹੈ। ਕਈ ਵਿਅਕਤੀ ਜੁਗਨੂ ਦੇ ਦੋਵੇਂ ਹੱਥ ਅਲੱਗ ਕਰਕੇ ਆਪਣੇ ਨਾਲ ਹੀ ਲੈ ਗਏ।

ਸੋਸ਼ਲ ਮੀਡੀਆ ਰਾਹੀਂ ਕਿਸੇ ਨਾਮਾਲੂਮ ਲੜਕੀ ਨੇ ਜੁਗਨੂ ਨਾਲ ਸੰਪਰਕ ਕੀਤਾ ਅਤੇ ਚਾਲ ਰਾਹੀਂ ਉਸ ਨੂੰ ਇਕੱਲੇ ਨੂੰ ਕਰਨਾਲ ਦੇ ਬੱਸ ਸਟੈਂਡ ਤੇ ਬੁਲਾ ਲਿਆ। ਫੇਰ ਇਹ ਲੜਕੀ ਸਕੀਮ ਨਾਲ ਖਾਣਾ ਖਾਣ ਦੇ ਬਹਾਨੇ ਜੁਗਨੂ ਨੂੰ ਕੁਰਕਸ਼ੇਤਰ ਸਥਿਤ ਇੱਕ ਹੋਟਲ ਵਿੱਚ ਲੈ ਗਈ।

ਜਿੱਥੇ ਹੋਟਲ ਵਿੱਚ 10-12 ਬੰਦਿਆਂ ਨੇ ਜੁਗਨੂ ਦੇ ਮੂੰਹ ਤੇ ਕੰਬਲ ਪਾ ਕੇ ਪਹਿਲਾਂ ਉਸ ਦੀ ਖਿੱਚ ਧੂਹ ਕੀਤੀ ਅਤੇ ਫੇਰ ਉਸ ਦੇ ਦੋਵੇਂ ਹੱਥ ਅਲੱਗ ਕਰਕੇ ਆਪਣੇ ਨਾਲ ਹੀ ਲੈ ਗਏ। ਇਹ ਵਿਅਕਤੀ ਉਸ ਦੀ ਗੱਡੀ ਅਤੇ ਮੋਬਾਈਲ ਵੀ ਲੈ ਗਏ।

ਇਨ੍ਹਾਂ ਦੇ ਆਪਣੇ ਵੀ ਮੂੰਹ ਢਕੇ ਹੋਏ ਸਨ। ਜੁਗਨੂ ਮੱਦਦ ਲਈ ਪੁਕਾਰਦਾ ਰਿਹਾ ਪਰ ਹੋਟਲ ਦੇ ਸਟਾਫ ਨੇ ਵੀ ਪੁਲਿਸ ਨੂੰ ਫੋਨ ਨਹੀਂ ਕੀਤਾ। ਸਕਿਓਰਟੀ ਵਾਲੇ ਇੱਕ ਬਜ਼ੁਰਗ ਵਿਅਕਤੀ ਨੇ ਉਸ ਦੇ ਹੱਥਾਂ ਤੇ ਚਾਦਰ ਲਪੇਟੀ ਅਤੇ ਪੁਲਿਸ ਨੂੰ ਫੋਨ ਕੀਤਾ।

ਜੁਗਨੂ ਇਸ ਘਟਨਾ ਲਈ ਮੁਆਣੇ ਦੇ ਸੰਜੂ ਰਾਣਾ ਨੂੰ ਜ਼ਿੰਮੇਵਾਰ ਮੰਨਦਾ ਹੈ। ਜੁਗਨੂ ਅਤੇ ਉਸ ਦੇ ਸਾਥੀ ਦਾ ਕਾਫੀ ਸਮਾਂ ਪਹਿਲਾਂ ਸੰਜੂ ਨਾਲ ਟਕਰਾਅ ਹੋਇਆ ਸੀ। ਜੁਗਨੂ ਲਗਭਗ 3 ਸਾਲ ਜੇ-ਲ੍ਹ ਵਿੱਚ ਰਹਿ ਕੇ ਆਇਆ ਹੈ ਜਦਕਿ ਉਸ ਦਾ ਸਾਥੀ ਅਜੇ ਵੀ ਜੇ-ਲ੍ਹ- ਵਿੱਚ ਹੈ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 7 ਵਿਅਕਤੀ ਫੜੇ ਹਨ।

ਪਹਿਲਾਂ 4 ਬੰਦੇ ਫੜੇ ਗਏ ਸਨ। ਜਿਨ੍ਹਾਂ ਨੂੰ ਅਦਾਲਤ ਨੇ 4 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਸੀ। ਪੁਲਿਸ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਾਉਣ ਲਈ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ।

ਜਿਹੜੇ 3 ਵਿਅਕਤੀ ਬਾਅਦ ਵਿੱਚ ਫੜੇ ਗਏ ਹਨ, ਉਨ੍ਹਾਂ ਵਿੱਚ ਰਾਜੇਸ਼ ਪੁੱਤਰ ਬਲਵੀਰ ਸਿੰਘ ਵਾਸੀ ਕਾਕਰੋਦ, ਥਾਣਾ ਉਚਾਣਾ ਜ਼ਿਲ੍ਹਾ ਜੀਂਦ, ਕੁਲਬੀਰ ਸ਼ਰਮਾ ਪੁੱਤਰ ਸੁਰੇਸ਼ ਕੁਮਾਰ ਵਾਸੀ ਪੇਗਾ, ਥਾਣਾ ਅਲੇਵਾ ਜ਼ਿਲ੍ਹਾ ਜੀਂਦ ਅਤੇ ਅਦਿੱਤਿਆ ਪੁੱਤਰ ਪ੍ਰਮੋਦ ਵਾਸੀ ਸ਼ਿਵ ਕਲੋਨੀ ਸਫੀਦੋੰ ਜ਼ਿਲ੍ਹਾ ਜੀਂਦ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।