ਗਾਇਕ ਅੰਮ੍ਰਿਤ ਮਾਨ ਦੇ ਅਖਾੜੇ ਚ ਆਹ ਕੀ ਹੋ ਗਿਆ

Tags

ਕੋਈ ਸਮਾਂ ਸੀ ਜਦੋਂ ਗਾਇਕਾਂ ਦੀ ਗਾਇਕੀ ਨੂੰ ਜਨਤਾ ਬੈਠ ਕੇ ਸੁਣਦੀ ਸੀ ਪਰ ਅੱਜਕੱਲ੍ਹ ਸੁਣਨ ਨਾਲੋਂ ਦੇਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਲੱਗ ਅਲੱਗ ਸਰੋਤਿਆਂ ਦੇ ਅਨੇਕਾਂ ਹੀ ਦੀਵਾਨੇ ਹਨ। ਇਹ ਦੀਵਾਨਗੀ ਹੀ ਇਨ੍ਹਾਂ ਨੂੰ ਕਲਾਕਾਰਾਂ ਨਾਲ ਸੈਲਫੀਆਂ ਲੈਣ ਲਈ ਉਤਸ਼ਾਹਿਤ ਕਰਦੀ ਹੈ।

ਕਈ ਵਾਰ ਸੈਲਫੀ ਲੈਣ ਨੂੰ ਲੈ ਕੇ ਹੀ ਮਾਮਲਾ ਵਧ ਜਾਂਦਾ ਹੈ ਅਤੇ ਗੱਲ ਥਾਣੇ ਤੱਕ ਪਹੁੰਚ ਜਾਂਦੀ ਹੈ। ਇਸ ਤਰਾਂ ਪ੍ਰੋਗਰਾਮ ਵੀ ਵਿੱਚ ਹੀ ਰਹਿ ਜਾਂਦਾ ਹੈ ਅਤੇ ਜਿਸ ਨੇ ਕਲਾਕਾਰ ਨੂੰ ਸੱਦਿਆ ਹੁੰਦਾ ਹੈ, ਉਸ ਦੇ ਪੈਸੇ ਖਰਚੇ ਹੋਏ ਅਜਾਈੰ ਚਲੇ ਜਾਂਦੇ ਹਨ। ਮੋਗਾ ਦੇ ਇੱਕ ਪੈਲੇਸ ਵਿੱਚ ਪੰਜਾਬੀ ਗਾਇਕ ਅੰਮਿ੍ਤ ਮਾਨ ਦੇ ਅਖਾੜੇ ਵਿੱਚ ਉਸ ਸਮੇਂ ਘਮਸਾਣ ਪੈ ਗਿਆ,

ਜਦੋਂ ਅੰਮਿ੍ਤ ਮਾਨ ਨਾਲ ਸੈਲਫੀ ਲੈਣ ਲਈ ਕੋਈ ਵਿਅਕਤੀ ਸਟੇਜ ਤੇ ਚੜ੍ਹ ਗਿਆ। ਪਤਾ ਲੱਗਾ ਹੈ ਕਿ ਪ੍ਰਭਜੋਤ ਸਿੰਘ ਨਾਮ ਦਾ ਨੌਜਵਾਨ ਕੈਨੇਡਾ ਤੋਂ ਆਇਆ ਸੀ। ਉਸ ਦੇ ਵਿਆਹ ਵਿੱਚ ਅੰਮਿ੍ਤ ਮਾਨ ਨੂੰ ਸੱਦਿਆ ਗਿਆ ਸੀ। ਪਰਿਵਾਰ ਦੀ ਗਾਇਕ ਨਾਲ ਸਾਢੇ 6 ਲੱਖ ਰੁਪਏ ਵਿੱਚ ਗੱਲ ਹੋਈ ਸੀ।

ਲਾੜੇ ਦ‍ਾ ਇੱਕ ਰਿਸ਼ਤੇਦਾਰ ਸੈਲਫੀ ਲੈਣ ਲਈ ਸਟੇਜ ਤੇ ਚੜ੍ਹ ਗਿਆ। ਵਿਆਹ ਵਾਲੀ ਧਿਰ ਦਾ ਦੋਸ਼ ਹੈ ਕਿ ਕਲਾਕਾਰ ਨਾਲ 3 ਘੰਟੇ ਗਾਉਣ ਦੀ ਗੱਲ ਹੋਈ ਸੀ। ਗਾਇਕ ਲੇਟ ਹੋ ਗਿਆ। ਉਹ 2-10 ਵਜੇ ਆਇਆ ਅਤੇ 4 ਵਜੇ ਗਾਉਣਾ ਬੰਦ ਕਰ ਦਿੱਤਾ। ਉਸ ਨੇ ਕੁਝ ਕੁ ਹੀ ਗਾਣੇ ਗਾਏ।

ਪਰਿਵਾਰ ਵਾਲਿਆਂ ਦੀ ਇਹ ਵੀ ਦਲੀਲ ਹੈ ਕਿ ਕਲਾਕਾਰ ਧਿਰ ਵੱਲੋਂ ਆਪ ਹੀ 2 ਵਿਅਕਤੀਆਂ ਨੂੰ ਸਟੇਜ ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ। ਜਦੋਂ 2 ਬੰਦੇ ਸਟੇਜ ਤੇ ਚੜ੍ਹ ਗਏ ਤਾਂ ਇਸੇ ਗੱਲ ਨੂੰ ਅਧਾਰ ਬਣਾ ਕੇ ਗਾਇਕ ਅਖਾੜਾ ਛੱਡ ਕੇ ਚਲਾ ਗਿਆ।

ਗਾਇਕ ਦੇ ਅੰਗਰੱਖਿਅਕਾਂ ਤੇ ਪਰਿਵਾਰ ਵੱਲੋਂ ਮੰਦਾ ਬੋਲਣ ਅਤੇ ਬੇਇੱਜ਼ਤੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਲਾਕਾਰ ਤੋਂ ਮੁਆਫ਼ੀ ਵੀ ਮੰਗੀ ਪਰ ਕਲਾਕਾਰ ਟੱਸ ਤੋਂ ਮੱਸ ਨਹੀਂ ਹੋਇਆ। ਉਨ੍ਹਾਂ ਨੇ ਪੁਲਿਸ ਤੇ ਵੀ ਕਲਾਕਾਰ ਦਾ ਪੱਖ ਲੈਣ ਦਾ ਦੋਸ਼ ਲਗਾਇਆ ਹੈ।

ਪਰਿਵਾਰ ਵਾਲੇ ਚਾਹੁੰਦੇ ਹਨ ਕਿ ਅੰਮਿ੍ਤ ਮਾਨ ਅਤੇ ਉਸ ਦੇ ਅੰਗਰੱਖਿਅਕਾਂ ਤੇ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਭਾਵੇਂ ਸਟੇਜ ਉੱਤੇ ਚੜ੍ਹਨ ਵਾਲੇ ਸ਼ਖਸ਼ ਤੇ ਵੀ ਪਰਚਾ ਹੋ ਜਾਵੇ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ