ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਮੁੱਠੀ ਵਿੱਚ ਕਰਕੇ ਦਿਖਾ ਦਿੱਤਾ ਹੈ। ਘਰ ਬੈਠਾ ਹੀ ਆਦਮੀ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੀ ਖਬਰ ਰੱਖਦਾ ਹੈ। ਸੋਸ਼ਲ ਮੀਡੀਆ ਦੇ ਜਰੀਏ ਦੋਸਤੀਆਂ ਹੋਣ ਲੱਗੀਆਂ ਹਨ। ਕਦੇ ਕਦੇ ਇਹ ਦੋਸਤੀ ਪਤੀ ਪਤਨੀ ਦੇ ਰੂਪ ਵਿੱਚ ਬਦਲ ਜਾਂਦੀ ਹੈ।
ਅੱਜਕੱਲ੍ਹ ਗੋਰੀਆਂ ਲੜਕੀਆ ਦੁਆਰਾ ਭਾਰਤ ਆ ਕੇ ਇੱਥੋਂ ਦੇ ਮੁੰਡਿਆਂ ਨਾਲ ਵਿਆਹ ਕਰਵਾਉਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਪਹਿਲਾਂ ਪੰਜਾਬ ਤੋਂ ਅਜਿਹੀਆਂ ਕਈ ਖਬਰਾਂ ਮਿਲੀਆਂ। ਫੇਰ ਕਈ ਹੋਰ ਸੂਬਿਆਂ ਤੋਂ।
ਤਾਜ਼ਾ ਮਾਮਲਾ ਬਿਹਾਰ ਦੇ ਕਠਿਹਾਰ ਨਾਲ ਜੁੜਿਆ ਹੋਇਆ ਹੈ। ਜਿੱਥੇ ਇੱਕ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਫਿਨਲੈਂਡ ਦੀ ਵਸਨੀਕ ਗੋਰੀ ਲੜਕੀ ਜੂਲੀਆ ਆਪਣੀਆਂ ਸਹੇਲੀਆਂ ਅਤੇ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪਹੁੰਚ ਗਈ।
ਲੜਕਾ ਪ੍ਰਣਬ ਕਾਸਮੈਟਿਕ ਦੀ ਦੁਕਾਨ ਕਰਦਾ ਹੈ। ਜੂਲੀਆ ਅਤੇ ਪ੍ਰਣਬ ਕਈ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸਤ ਬਣੇ ਸਨ। ਇਨ੍ਹਾਂ ਦੀ ਦੋਸਤੀ ਲਗਾਤਾਰ ਜਾਰੀ ਸੀ। ਜਿਸ ਦੇ ਚਲਦੇ ਇਨ੍ਹਾਂ ਨੇ ਆਪਸ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।
ਜੂਲੀਆ ਆਪਣੀਆਂ 3 ਭੈਣਾਂ, ਉਨ੍ਹਾਂ ਦੇ ਪਤੀਆਂ ਅਤੇ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਭਾਰਤ ਆ ਪਹੁੰਚੀ। ਜੂਲੀਆ ਅਤੇ ਪ੍ਰਣਬ ਦਾ ਇੱਕ ਮੰਦਰ ਵਿੱਚ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਰਿਸੈਪਸ਼ਨ ਰੱਖੀ ਗਈ।
ਇੱਥੇ ਪੰਜਾਬੀ ਅਤੇ ਹਿੰਦੀ ਗਾਣੇ ਲਗਾ ਕੇ ਰਿਸ਼ਤੇਦਾਰਾਂ ਸਬੰਧੀਆਂ ਨੇ ਭੰਗੜਾ ਪਾਇਆ। ਜੂਲੀਆ ਅਤੇ ਉਸ ਦੇ ਨਾਲ ਆਏ ਉਸ ਦੇ ਸਬੰਧੀਆਂ ਨੇ ਵੀ ਪੰਜਾਬੀ ਅਤੇ ਹਿੰਦੀ ਗਾਣਿਆਂ ਤੇ ਡਾਂਸ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਪ੍ਰਣਬ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਸਬੰਧੀ ਇਸ ਗੱਲੋਂ ਬਹੁਤ ਖੁਸ਼ ਹਨ ਕਿ ਫਿਨਲੈਂਡ ਦੀ ਗੋਰੀ ਉਨ੍ਹਾਂ ਦੇ ਪਰਿਵਾਰ ਦੀ ਨੂੰਹ ਬਣੀ ਹੈ। ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਵਿੱਚ ਇੱਕ ਕਰਾਂਤੀ ਲਿਆਂਦੀ ਹੈ। ਮੁਲਕਾਂ ਦੀਆਂ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਨੌਜਵਾਨ ਦੋਸਤੀਆਂ ਕਰ ਰਹੇ ਹਨ।