ਘੋੜੀ ਦੀ ਥਾਂ ਹੈਲੀਕਾਪਟਰ ਲਿਆਇਆ ਲਾੜਾ, ਪਕੌੜੇ ਛੱਡ ਹੈਲੀਕਾਪਟਰ ਦੇਖਣ ਭੱਜੇ ਲੋਕ

Tags

ਪਿਛਲੇ ਦਿਨੀਂ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਮੰਗਣੀ ਅਤੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਦੇ ਵਿਆਹ ਦੀ ਮੀਡੀਆ ਵਿੱਚ ਚਰਚਾ ਹੁੰਦੀ ਰਹੀ। ਇਸ ਤਰ੍ਹਾਂ ਹੀ ਅੱਜਕਲ੍ਹ ਕੋਇਟਾ ਦੇ ਮੌਰਿਆ ਨਗਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਕ੍ਰਿਸ਼ਨ ਮੁਰਾਰੀ ਪ੍ਰਜਾਪਤੀ ਦੇ ਛੋਟੇ ਪੁੱਤਰ ਸੁਨੀਲ ਦਾ ਵਿਆਹ ਮੀਡੀਆ ਦੀ ਸੁਰਖੀ ਬਣਿਆ ਹੋਇਆ ਹੈ।

ਸੁਰਖੀ ਬਣਨ ਦਾ ਕਾਰਨ ਲਾੜੇ ਸੁਨੀਲ ਦਾ ਹੈਲੀਕਾਪਟਰ ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹ ਕੇ ਲਿਜਾਣਾ ਹੈ। ਸੁਨੀਲ ਦੇ ਪਿਤਾ ਕ੍ਰਿਸ਼ਨ ਮੁਰਾਰੀ ਪ੍ਰਜਾਪਤੀ ਦੀ ਇਹ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੀ ਨੂੰਹ ਦੀ ਡੋਲੀ ਹੈਲੀਕਾਪਟਰ ਤੇ ਲਿਆਵੇ। ਜਿਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਆਗਿਆ ਲੈ ਕੇ ਸਾਢੇ 7 ਲੱਖ ਰੁਪਏ ਵਿੱਚ ਹੈਲੀਕਾਪਟਰ ਦੀ ਬੁਕਿੰਗ ਕਰਵਾ ਲਈ। ਜਿਸ ਵਿੱਚ ਲਾੜੇ ਨੂੰ ਉਸ ਦੇ ਸਹੁਰੇ ਇਟਾਵਾ ਲਿਜਾਣਾ ਅਤੇ ਅਗਲੇ ਦਿਨ ਲਾੜੀ ਨੂੰ ਉਸ ਦੇ ਸਹੁਰੇ ਕੋਇਟਾ ਪੁਚਾਉਣਾ ਨਿਸ਼ਚਿਤ ਕੀਤਾ ਗਿਆ ਸੀ।

26 ਜਨਵਰੀ ਨੂੰ ਬਰਾਤ ਇਟਾਵਾ ਪਹੁੰਚੀ ਅਤੇ ਅਗਲੇ ਦਿਨ 27 ਜਨਵਰੀ ਨੂੰ ਡੋਲੀ ਦੀ ਵਿਦਾਇਗੀ ਸੀ। ਸੁਨੀਲ ਦੀ ਵੱਡੀ ਭੈਣ ਅਤੇ ਭਰਾ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ। ਸੁਨੀਲ ਦੇ ਨਾਲ ਹੈਲੀਕਾਪਟਰ ਵਿੱਚ ਉਸ ਦੇ ਦਾਦਾ ਰਾਮ ਗੋਪਾਲ ਪ੍ਰਜਾਪਤੀ, ਦਾਦੀ ਰਾਮ ਭਰੋਸੀ ਅਤੇ ਸੁਨੀਲ ਦਾ 6 ਸਾਲ ਦਾ ਭਤੀਜਾ ਸਿਧਾਰਥ ਸਵਾਰ ਸਨ।

ਜਦੋਂ ਹੈਲੀਕਾਪਟਰ ਇਟਾਵਾ ਜਾ ਕੇ ਉਤਰਿਆ ਤਾਂ ਉਥੇ ਵੱਡਾ ਇਕੱਠ ਹੋ ਗਿਆ. ਕਿਉਂਕਿ ਘੋੜੀ ਜਾਂ ਮਹਿੰਗੀ ਗੱਡੀ ਉੱਤੇ ਤਾਂ ਲਾੜੇ ਅਕਸਰ ਆਉਂਦੇ ਹੀ ਰਹਿੰਦੇ ਹਨ ਪਰ ਹੈਲੀਕਾਪਟਰ ਵਾਲਾ ਦ੍ਰਿਸ਼ ਆਮ ਦੇਖਣ ਨੂੰ ਨਹੀਂ ਮਿਲਦਾ। ਲਾੜਾ ਲਾੜੀ ਦੀ ਵਿਦਿਅਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਲਾੜੀ ਰੇਖਾ ਬੀ ਐੱਡ ਕਰ ਰਹੀ ਹੈ,

ਜਦਕਿ ਲਾੜਾ ਸੁਨੀਲ ਐੱਮ ਏ ਕਰਨ ਉਪਰੰਤ ਆਈ ਟੀ ਆਈ ਕਰ ਚੁੱਕਾ ਹੈ ਅਤੇ ਇਸ ਸਮੇਂ ਆਪਣੇ ਪਿਤਾ ਨਾਲ ਪ੍ਰਾਪਰਟੀ ਦੇ ਕੰਮ ਵਿੱਚ ਸਾਥ ਦੇ ਰਿਹਾ ਹੈ। ਸੁਨੀਲ ਦੇ ਪਿਤਾ ਕ੍ਰਿਸ਼ਨ ਮੁਰਾਰੀ ਪ੍ਰਜਾਪਤੀ ਲਗਭਗ 30 ਸਾਲ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਸੁਨੀਲ ਦੇ ਦਾਦਾ ਰਾਮ ਗੋਪਾਲ ਪ੍ਰਜਾਪਤੀ ਲੋਕ ਨਿਰਮਾਣ ਵਿਭਾਗ ਵਿੱਚ ਸੇਵਾ ਨਿਭਾਅ ਚੁੱਕੇ ਹਨ।