ਪੰਜਾਬ ’ਚ ਬੰਦ ਹੋਣ ਜਾ ਰਹੇ ਟੋਲ ਪਲਾਜ਼ੇ ! ਇਨ੍ਹਾਂ ਸ਼ਹਿਰਾਂ ਨੂੰ ਮਿਲੇਗਾ ਛੁਟਕਾਰਾ

Tags

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਟੋਲ ਪਲਾਜ਼ਿਆਂ ਤੋਂ ਅਜ਼ਾਦੀ ਦਿਵਾਉਣਾ ਮੇਰਾ ਟੀਚਾ ਹੈ। ਉਨ੍ਹਾਂ ਆਖਿਆ ਕਿ ਟੋਲ ਪਲਾਜ਼ਾ ਕੋਈ ਲਾਜ਼ਮੀ ਟੋਲ ਨਹੀਂ ਹੈ ਜੋ ਹਮੇਸ਼ਾ ਲਈ ਅਦਾ ਕਰਨਾ ਪਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 2-3 ਟੋਲ ਹੋਰ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋ ਪਲਾਜ਼ੇ ਦਾ ਪਹਿਲਾਂ ਹੀ ਬੰਦ ਕਰਵਾ ਦਿੱਤੇ ਹਨ ਤੇ ਆਉਣ ਵਾਲੇ ਦਿਨਾਂ ਵਿਚ 2-3 ਹੋਰ ਬੰਦ ਕਰਵਾ ਰਹੇ ਹਾਂ। ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਤੋਂ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਬਹੁਤ ਲੋਕਪੱਖੀ ਫੈਸਲੇ ਹੋਣਗੇ। ਉਨ੍ਹਾਂ ਕਿਹਾ ਕਿ ਤੁਹਾਡੇ ਤੋਂ ਟੈਕਸ ਦੇ ਰੂਪ ਵਿਚ ਲਏ ਪੈਸੇ ਤੁਹਾਡੇ ਉਤੇ ਹੀ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਵਾਲੇ ਆਖ ਰਹੇ ਸਨ ਕਿ ਕਰੋਨਾ ਆ ਗਿਆ ਸੀ, ਇਸ ਲਈ ਸਾਡਾ ਸਮਾਂ ਹੋਰ ਵਧਾਓ। ਉਨ੍ਹਾਂ ਕਿਹਾ ਕਿ ਤਕਰੀਬਨ ਸਾਰੀਆਂ ਸੜਕਾਂ ਉਤੇ ਟੋਲ ਪਲਾਜ਼ੇ ਲਗਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਵਿਚ ਵੀ ਟੋਲ ਹਨ ਪਰ ਉਥੇ ਪੈਸਾ ਦੇਣਾ ਲਾਜ਼ਮੀ ਨਹੀਂ ਹੈ। ਕਿਉਂਕਿ ਮੁਫਤ ਵਾਲੇ ਰਸਤੇ ਵੀ ਦਿੱਤੇ ਹੋਏ ਹਨ। ਪਰ ਸਾਡੇ ਇਥੇ ਤਾਂ ਕੋਈ ਸੜਕ ਛੱਡੀ ਹੀ ਨਹੀਂ। ਹੁਣ ਤਾਂ ਹੱਦ ਹੋਈ ਪਈ ਹੈ। ਪਰ ਅਸੀਂ ਲੋਕਾਂ ਨੂੰ ਰਾਹਤ ਦੇਵਾਂਗਾ। ਇਕ-ਇਕ ਕਰਕੇ ਸਾਰੇ ਟੋਲ ਪਲਾਜ਼ੇ ਚੁੱਕਾਂਗੇ।