ਫਿਰ ਹੋਊ ਨੋਟਬੰਦੀ ਵਾਲਾ ਹਾਲ! ਬਦਲੇ ਜਾਣਗੇ ਨੋਟ! ਅਰਥ ਵਿਵਸਥਾ ਦੇ ਨਾਮ ’ਤੇ ਪਿਆ ਘੜਮੱਸ

Tags

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਬੀਤੇ ਦਿਨੀਂ ਅਸੀਂ ਸਾਰਿਆਂ ਨੇ ਦੀਵਾਲੀ 'ਤੇ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀਆਂ ਵਿੱਚ ਵੀ ਅਸੀਂ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਾਂ। ਅਜਿਹੇ 'ਚ ਮੇਰੀ ਅਪੀਲ ਹੈ ਕਿ ਭਾਰਤੀ ਕਰੰਸੀ ਯਾਨੀ ਨੋਟਾਂ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ।

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇਕ ਪਾਸੇ ਦੇਵਤਿਆਂ ਦੀ ਤਸਵੀਰ ਲਗਾਈ ਜਾਵੇ। ਇਸ ਤੋਂ ਇਲਾਵਾ ਕੇਜਰੀਵਾਲ ਨੇ ਦਿੱਲੀ 'ਚ ਪ੍ਰਦੂਸ਼ਣ ਅਤੇ ਸੰਭਾਵਿਤ ਨਿਗਮ ਚੋਣਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਸਾਫ਼ ਹਵਾ ਵਾਲਾ ਸ਼ਹਿਰ ਬਣਾਵਾਂਗੇ। ਸਾਡੀ ਮਿਹਨਤ ਦਾ ਨਤੀਜਾ ਸਾਹਮਣੇ ਆ ਰਿਹਾ ਹੈ ਅਤੇ ਇਸ ਵਾਰ ਦਿੱਲੀ ਦੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ।

ਨਿਗਮ ਚੋਣਾਂ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਹੁਣ ਆਪਣੇ ਘਰ ਦੇ ਆਲੇ-ਦੁਆਲੇ ਸਫ਼ਾਈ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ, ਇਸ ਲਈ ਜਦੋਂ ਵੀ ਚੋਣਾਂ ਹੋਣਗੀਆਂ, ਉਹ ਸਾਨੂੰ ਹੀ ਚੁਣਨਗੇ | ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ 'ਤੇ ਹਿੰਦੂਤਵ ਦਾ ਪੱਤਾ ਖੇਡਣ ਦੇ ਆਰੋਪ ਲੱਗ ਰਹੇ ਹਨ ਤਾਂ ਕੇਜਰੀਵਾਲ ਨੇ ਕਿਹਾ ਕਿ ਇਹ ਆਰੋਪ ਲੱਗਦੇ ਰਹਿੰਦੇ ਹਨ ਪਰ ਸੱਚ ਦੀ ਤਾਕਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ।