ਰਾਜੇਵਾਲ ਨੇ ਕਰਤਾ ਵੱਡਾ ਧਮਾਕਾ, ਪੱਟ ਲਿਆ ਵੱਡਾ ਕਾਂਗਰਸੀ ਲੀਡਰ

Tags

ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।, ਜਿੱਥੇ ਸਾਰੇ ਟਕਸਾਲੀ ਕਾਂਗਰਸੀ ਆਗੂ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਈ ਮੌਜੂਦਾ ਪੰਚਾਇਤਾਂ ਸਯੁੰਕਤ ਸਮਾਜ ਮੋਰਚੇ ਵਿੱਚ ਸ਼ਾਮਲ ਹੋ ਕੇ ਜਸਵੰਤ ਸਿੰਘ ਰੰਧਾਵਾ ਦੇ ਹੱਕ ਵਿੱਚ ਅੱਗੇ ਆਏ ਹਨ। ਸਯੁੰਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਇਸ ਉੱਤੇ ਹਲਕੇ ਦੇ ਕਾਂਗਰਸੀ ਟਕਸਾਲੀ ਆਗੂਆਂ, ਕਿਸਾਨਾਂ ਅਤੇ ਕਈ ਪੰਚਾਇਤਾਂ ਨੇ ਜਸਵੰਤ ਸਿੰਘ ਰੰਧਾਵਾ ਉਮੀਦਵਾਰ ਸਯੁੰਕਤ ਸਮਾਜ ਮੋਰਚੇ ਨੂੰ ਸਮੱਰਥਨ ਦਿੰਦੇ ਹੋਏ ਕਿਹਾ ਕਿ ਅਸੀਂ ਜਸਵੰਤ ਸਿੰਘ ਰੰਧਾਵਾ ਨੂੰ ਜਿਤਾ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦਾ ਹੰਕਾਰ ਤੋੜਾਂਗੇ ਅਤੇ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਕਾਂਗਰਸ ਪਾਰਟੀ ਦੀ ਉਮੀਦਵਾਰ ਇੰਦੂ ਬਾਲਾ ਨੂੰ ਹਰਾਉਣਾ ਹੈ।