ਜਿਗਰੀ ਦੋਸਤ ਕਰਮਜੀਤ ਅਨਮੋਲਨੇ ਦੱਸੀ ਭਗਵੰਤ ਮਾਨ ਦੀ ਇਕ ਇਕ ਗੱਲ, ਸੁਣਕੇ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Tags

ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਦੇ ਦੋਸਤ ਅਤੇ ਪਿੰਜਾਬੀ ਇੰਡਸਟਰੀ ਦੇ ਹਾਸ ਕਲਾਕਾਰ ਕਰਮਜੀਤ ਅਨਮੋਲ ਨੇ ਇਸ ਗੱਲ ਉਤੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਕਿਹਾ ਕਿ ਸਾਨੂੰ ਸਭ ਨੋ ਭਗਵੰਤ ਮਾਨ ਉੱਤੇ ਮਾਣ ਹੈ |ਉਨ੍ਹਾਂ ਭਗਵੰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਨੂੰ ਪੂਰਾ ਯਕੀਂਨ ਹੈ ਕਿ ਉਹ ਬਹੁਤ ਅੱਗੇ ਤਕ ਜਾਵੇਗਾ | ਅਸੀਂ ਸਕੂਲ ਵਿਚ ਇਕੱਠੇ ਪੜ੍ਹੇ ਹਾਂ ਉਹ ਉਦੋਂ ਤੋਂ ਹੀ ਬਹੁਤ ਸਮਝਦਾਰ ਸੀ |ਇੱਕ ਆਮ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਇਹ ਜਰੂਰ ਇਕ ਦਿਨ ਵੱਡਾ ਨੇਤਾ ਬਣੇਗਾ |

ਉਨ੍ਹਾਂ ਇਹ ਵੀ ਦਸਿਆ ਕਿ ਇਹ ਰਾਜਨੀਤੀ ਵਿਚ ਆਉਣ ਵਾਲਾ ਪਹਿਲਾ ਨੇਤਾ ਹੈ ਜਿਹੜਾ ਦੋ ਵਾਰ ਐਮ ਪੀ ਬਣਿਆ ਅਤੇ ਜਿਸਦੀ ਜਾਇਦਾਦ ਵਧਣ ਦੀ ਥਾਂ ਘਟਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਵਲੋਂ ਚੁਣਿਆ ਗਿਆ ਅਤੇ ਲੋਕਾਂ ਵਿੱਚੋ ਉਠਿਆ ਹੈ ਅਤੇ ਇਹ ਇੱਕ ਦਿਨ ਬਹੁਤ ਵਧੀਆ ਮੁੱਖ ਮੰਤਰੀ ਬਣੇਗਾ |