ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ! ਆ ਰਿਹਾ ਵੱਡਾ ਕਹਿਰ ਚੜ੍ਹ ਕੇ

Tags

ਪੰਜਾਬ ਵਿੱਚ ਠੰਢ ਹੋਰ ਜ਼ਿਆਦਾ ਵੱਧ ਸਕਦੀ ਹੈ।ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਰਾਹੀਂ ਇੱਕ ਤਾਜ਼ਾ ਐਕਟਿਵ ਵੈਸਟਰਨ ਡਿਸਟਰਬੈਂਸ ਅਤੇ ਇਸ ਨਾਲ 4 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਦੇ ਪ੍ਰਭਾਵਿਤ ਹੋਣ ਦੀ ਬਹੁਤ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅਗਲੇ 3-4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 3-5 ⁰C ਦਾ ਹੌਲੀ-ਹੌਲੀ ਵਾਧਾ ਹੋ ਸਕਦਾ ਹੈ। ਸ਼ੀਤ ਲਹਿਰ ਦੀਆਂ ਮੌਜੂਦਾ ਸਥਿਤੀਆਂ ਹੋਰ 24 ਘੰਟਿਆਂ ਲਈ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਬਾਅਦ ਵਿੱਚ ਘੱਟ ਜਾਵੇਗੀ। 4 ਤੋਂ 6 ਜਨਵਰੀ 2022 ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ 4-6 ਜਨਵਰੀ ਵਿਚਕਾਰ ਬਾਰਸ਼ ਹੋ ਸਕਦੀ ਹੈ।5 ਜਨਵਰੀ ਨੂੰ ਮੀਂਹ ਦੀ ਜ਼ਿਆਦਾ ਸੰਭਾਵਨਾ ਦੱਸੀ ਗਈ ਹੈ।4 ਜਨਵਰੀ ਨੂੰ ਦੂਰ-ਦੁਰਾਡੇ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼/ਗਰਜ਼ਾਂ ਨਾਲ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਉੱਤਰੀ, ਪੱਛਮੀ ਅਤੇ ਦੱਖਣ-ਪੱਛਮੀ ਹਿੱਸੇ 'ਚ ਕਿਤੇ-ਕਿਤੇ ਗਰਜ਼ਾਂ-ਤੂਫ਼ਾਨ, ਬਿਜਲੀ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਇਸ ਮਗਰੋਂ 7 ਜਨਵਰੀ ਨੂੰ ਇੱਕ ਹੋਰ ਐਕਵਿਟ ਪੱਛਮੀ ਗੜਬੜ ਅਤੇ ਇਸਦੇ ਪ੍ਰੇਰਿਤ ਪ੍ਰਣਾਲੀ ਦੇ ਪ੍ਰਭਾਵ ਅਧੀਨ ਪੰਜਾਬ ਅਤੇ ਹਰਿਆਣਾ ਵਿੱਚ ਬਾਰਸ਼ ਦੀ ਸਰਗਰਮੀ ਮੁੜ ਵਧਣ ਦੀ ਸੰਭਾਵਨਾ ਹੈ। ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।ਇਸ ਸਪੈੱਲ ਦੇ ਨਾਲ ਵੱਖ-ਵੱਖ ਥਾਵਾਂ 'ਤੇ ਗਰਜਾਂ-ਤੂਫ਼ਾਨ/ਗੜੇਮਾਰੀ ਅਤੇ ਬਿਜਲੀ ਡਿੱਗ ਸਕਦੀ ਹੈ।