"Aap' ਦੇ ਐਲਾਨੇ ਉਮੀਦਵਾਰਾਂ 'ਚ ਮਚਿਆ ਹੜਕੰਪ! ਰਾਜੇਵਾਲ ਦੇ ਬਿਆਨ ਨੇ ਮਚਾਈ ਤਰਥੱਲੀ

Tags

ਪੰਜਾਬ 'ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਦੇ ਲੀਰਡ ਬਲਬੀਰ ਸਿੰਘ ਰਾਜੇਵਾਲ  ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ (AAP) ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲ ਦਿੱਤੇ ਜਾਣਗੇ। ਰਾਜੇਵਾਲ ਨੇ ਕਿਹਾ ਹੈ ਕਿ ਵਾਲੇ ਕਹਿ ਰਹੇ ਹਨ ਕਿ ਤੁਸੀਂ ਸਾਡੇ ਨਾਲ ਆਓ, ਅਸੀਂ ਉਮੀਦਵਾਰ ਬਦਲ ਦਿਆਂਗੇ। ਰਾਜੇਵਾਲ ਦੇ ਇਸ ਦਾਅਵੇ ਨਾਲ 'ਆਪ' ਦੇ ਐਲਾਨੇ ਜਾ ਚੁੱਕੇ ਉਮੀਦਵਾਰਾਂ ਵਿੱਚ ਖਲਬਲੀ ਮੱਚ ਗਈ ਹੈ। ਦੱਸ ਦਈਏ ਕਿ ਪੰਜਾਬ 'ਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 96 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

10 ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸਾਬਕਾ ਅਫ਼ਸਰਾਂ ਤੇ ਪੰਜਾਬੀ ਗਾਇਕਾਂ 'ਤੇ ਵੀ ਦਾਅ ਖੇਡਿਆ ਗਿਆ ਹੈ। ਹੁਣ ਸਿਰਫ਼ 21 ਸੀਟਾਂ 'ਤੇ ਉਮੀਦਵਾਰ ਐਲਾਨੇ ਜਾਣੇ ਹਨ। ਅਜਿਹੇ 'ਚ ਜੇਕਰ 'ਆਪ' ਆਪਣੀ ਐਲਾਨਿਆਂ ਸੀਟਾਂ ਤੋਂ ਉਮੀਦਵਾਰਾਂ ਨੂੰ ਹਟਾਉਂਦੀ ਹੈ ਤਾਂ ਫਿਰ 'ਆਪ' ਅੰਦਰ ਵੱਡਾ ਕਲੇਸ਼ ਸ਼ੁਰੂ ਹੋ ਸਕਦਾ ਹੈ। ਰਾਜੇਵਾਲ ਨੇ ਗੱਠਜੋੜ ਬਾਰੇ ਕਿਹਾ ਹੈ ਕਿ ਅਸੀਂ ਅਜੇ ਕੋਈ ਫ਼ੈਸਲਾ ਨਹੀਂ ਲਿਆ। ਅਸੀਂ ਉਨ੍ਹਾਂ ਨੂੰ ਉਮੀਦਵਾਰਾਂ ਦੀ ਸੂਚੀ ਵੀ ਨਹੀਂ ਦਿੱਤੀ। ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ 'ਆਪ' ਉਮੀਦਵਾਰਾਂ 'ਚ ਹਲਚਲ ਮੱਚ ਗਈ ਹੈ। ਖ਼ਾਸ ਕਰਕੇ ਪੇਂਡੂ ਖੇਤਰਾਂ 'ਚ ਜ਼ਿਆਦਾ ਹਲਚਲ ਹੈ, ਕਿਉਂਕਿ ਇਹ ਸੀਟਾਂ ਕਿਸਾਨ ਆਗੂਆਂ ਦੇ ਨਿਸ਼ਾਨੇ 'ਤੇ ਹਨ।

ਉਂਝ ਪਿਛਲੇ ਦਿਨੀਂ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿ ਚੁੱਕੇ ਹਨ ਕਿ ਗੱਠਜੋੜ ਦੀ ਕੋਈ ਸੰਭਵਨਾ ਨਹੀਂ ਹੈ। ਪੰਜਾਬ 'ਚ ਕਿਸਾਨ ਅੰਦੋਲਨ ਦੇ ਆਗੂਆਂ ਸੰਯੁਕਤ ਸਮਾਜ ਮੋਰਚਾ ਤੇ 'ਆਪ' ਵਿਚਾਲੇ ਗਠਜੋੜ ਦੀ ਚਰਚਾ ਹੈ। ਹਾਲਾਂਕਿ ਅਜੇ ਤਕ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਚੋਣ ਨਿਸ਼ਾਨ ਨੂੰ ਦੱਸਿਆ ਜਾ ਰਿਹਾ ਹੈ। 'ਆਪ' ਚਾਹੁੰਦੀ ਹੈ ਕਿ ਕਿਸਾਨ ਆਗੂ ਉਨ੍ਹਾਂ ਦੇ ਚੋਣ ਨਿਸ਼ਾਨ ਝਾੜੂ 'ਤੇ ਚੋਣ ਲੜਨ ਤਾਂ ਜੋ ਉਹ ਜਿੱਤ ਤੋਂ ਬਾਅਦ ਪਾਰਟੀ ਨਾ ਬਦਲ ਸਕਣ। ਦੂਜੇ ਪਾਸੇ ਕਿਸਾਨ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਰਵਾਇਤੀ ਸਿਆਸੀ ਪਾਰਟੀ ਦਾ ਟੈਗ ਨਾ ਲੱਗੇ।