ਰਾਜੇਵਾਲ ਦਾ ਆਇਆ ਵੱਡਾ ਬਿਆਨ, ਮੁੱਖ ਮੰਤਰੀ ਬਣਨ ਬਾਰੇ ਕਹੀ ਇਹ ਵੱਡੀ ਗੱਲ!

Tags

ਰਾਜੇਵਾਲ ਨੇ ਕਹੀਆਂ ਇਹ ਗੱਲਾਂ- ਦਿੱਲੀ ਦੇ ਬਾਰਡਰਾਂ ’ਤੇ ਲੜੇ ਅਤੇ ਜਿੱਤੇ ਗਏ ਮਹਾਂਯੁੱਧ ਵਿਚ ਪ੍ਰਤੱਖ ਰੂਪ ਵਿਚ ਦੋ ਧਿਰਾਂ ਸਨ - ਇਕ ਸੀ ਲੋਕਾਂ ਦੀ ਧਿਰ, ਜਿਸ ਦੀ ਪ੍ਰਤੀਨਿਧਤਾ ਦੇਸ਼ ਭਰ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕ ਕਰਦੇ ਸੀ ਤੇ ਦੂਜੀ ਸੀ ਸੱਤਾਧਾਰੀ ਧਿਰ ਜੋ ਪਾਰਲੀਆਮੈਂਟ ਵਿਚ ਦੋ-ਤਿਹਾਈ ਬਹੁਸੰਮਤੀ ਸਦਕਾ ਮਨਮਰਜ਼ੀਆਂ ਕਰਨ ’ਤੇ ਉਤਾਰੂ ਸੀ। ( ਇਲੈਕਟਰਾਨਿਕ ਮੀਡੀਆ ਦੇ ਸਭ ਸਾਧਨ ਇਸ ਧਿਰ ਨੂੰ ਸੁਪੋਰਟ ਕਰਦੇ ਹਨ, ਦਿਮਾਗ ਅਤੇ ਆਰਗੇਨਾਈਜ਼ੇਸ਼ਨ ਆਰਐਸੈਐਸ ਦੀ ਹੈ, ਧੰਨ-ਦੌਲਤ ਅਤੇ ਹੋਰ ਸਾਧਨ ਕਾਰਪੋਰੇਟ ਮੁਹੱਈਆ ਕਰਵਾਉਂਦਾ ਹੈ) ਭਾਵੇਂ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਇਕ ਨਵਾਂ ਪਲੇਟਫਾਰਮ ਬਣਾ ਕੇ ਇਲੈਕਸ਼ਨ ਲੜ ਰਹੀਆਂ ਨੇ,

ਅਸੀਂ ਆਪਣਾ ਕਿਸਾਨ ਯੂਨੀਅਨਾਂ ਵਾਲਾ ਜਥੇਬੰਦਕ ਸਰੂਪ ਨਹੀਂ ਤਿਆਗਿਆ ਅਤੇ ਨਾ ਹੀ ਸਾਡਾ ਸੰਘਰਸ਼ ਵਿਚੋਂ ਵਿਸ਼ਵਾਸ ਡੋਲਿਆ ਹੈ - ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਹਰ ਹੁਕਮ ਮੰਨਾਂਗੇ ਅਤੇ ਇਸ ਦੇ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲਵਾਂਗੇ ਪਰ ਇਲੈਕਸ਼ਨਾਂ ਵਿਚ ਇਸ ਦੇ ਨਾਮ ਦੀ ਵਰਤੋਂ ਨਹੀਂ ਕਰਾਗੇ - ਇਹ ਸਾਡਾ ਵਾਅਦਾ ਹੈ। ਅਸੀਂ ਭਾਸ਼ਾ ਦੀ ਮਰਯਾਦਾ ਨਹੀਂ ਭੁਲਾਂਗੇ ਅਤੇ ਦੂਸ਼ਣਬਾਜ਼ੀ ਵਾਲੀ ਨੈਗੇਟਿਵ ਸਿਆਸਤ ਤੋਂ ਗੁਰੇਜ਼ ਕਰਾਂਗੇ। ਅਸੀਂ ਪਾਜ਼ੇਟਿਵ ਸਿਆਸਤ ਕਰਾਂਗੇ - ਜੇ ਤੁਹਾਨੂੰ ਅਸੀਂ ਥਿੜਕਦੇ ਲੱਗੇ ਤਾਂ ਸਾਨੂੰ ਤੁਸੀਂ ਟੋਕ ਵੀ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਹਰ ਕੋਈ ਆਪਣੀ ਗੱਲ ਸਾਡੇ ਕੋਲ ਪਹੁੰਚਾ ਸਕਦਾ ਹੈ - ਸੋਸ਼ਲ ਮੀਡੀਆ ਨੇ ਚੈਨਲਾਂ ਦੀ ਇਜਾਰੇਦਾਰੀ ਖਤਮ ਕਰ ਦਿੱਤੀ ਹੈ।