ਲਓ ਕਿਸਾਨ ਬਣਾਉਣਗੇ ਪਾਰਟੀ, ਮੱਥਾਂ ਟੇਕ ਕਰਤਾ ਵੱਡਾ ਐਲਾਨ!

Tags

ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 439ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਕਿਸਾਨ ਬੀਬੀਆਂ ਨੇ ਆਉਂਦੇ ਸਾਰ ਟਰਾਲੀਆਂ ਤੋਂ ਉਤਰਦੇ ਹੀ ਸਟੇਜ 'ਤੇ 'ਕਬਜ਼ਾ' ਕਰ ਲਿਆ। ਲੱਗਦਾ ਹੈ ਕਿ ਸਰਕਾਰ ਖਿਲਾਫ ਉਨ੍ਹਾਂ ਦਾ ਗੁੱਸਾ ਅਜੇ ਠੰਢਾ ਨਹੀਂ ਹੋਇਆ। ਉਹ ਆਪਣੀਆਂ ਨਵੀਆਂ ਘੜੀਆਂ ਅੰਦੋਲਨੀ ਬੋਲੀਆਂ ਰਾਹੀਂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣਾ ਤੇ ਖੁਸ਼ੀ ਜ਼ਾਹਰ ਕਰਨਾ ਚਾਹੁੰਦੀਆਂ ਹਨ।

ਸੰਚਾਲਕਾਂ ਨੇ 'ਬੇਨਤੀ' ਕਰਕੇ ਬੀਬੀਆਂ ਤੋਂ ਸਟੇਜ ਦਾ 'ਕਬਜ਼ਾ' ਛੁਡਾਇਆ। ਅੱਜ ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ ਮੰਗਲਵਾਰ ਨੂੰ ਧਰਨਾ ਸਥਲ 'ਤੇ ਅੰਦੋਲਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ 11 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਆਗੂਆਂ ਨੇ ਕਿਹਾ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ। ਦੱਸ ਦਈਏ ਕਿ ਜਿਉਂ ਜਿਉਂ ਧਰਨੇ ਦਾ ਆਖਰੀ ਦਿਨ ਨਜ਼ਦੀਕ ਆ ਰਿਹਾ ਹੈ, ਧਰਨਾਕਾਰੀ ਆਪਣੀ ਜਿੱਤ ਨੂੰ ਰੱਜ ਕੇ ਮਾਨਣਾ ਚਾਹੁੰਦੇ ਹਨ। ਸਵਾ ਸਾਲ ਰੇਲਵੇ ਲਾਈਨਾਂ, ਸੜਕਾਂ, ਪੱਥਰਾਂ 'ਤੇ ਬੈਠ ਕੇ ਝੱਲੀਆਂ ਦੁਸ਼ਵਾਰੀਆਂ ਨੂੰ ਭੁੱਲਣਾ ਚਾਹੁੰਦੇ ਹਨ। ਲੜਾਈ ਜਿੰਨੀ ਲੰਬੀ ਸੀ, ਜਿੱਤ ਦੇ ਜਸ਼ਨਾਂ ਦੇ ਅਰਸੇ ਨੂੰ ਵੀ ਓਨਾ ਹੀ ਲੰਬਾ ਖਿੱਚਣਾ ਲੋਚਦੇ ਹਨ।