ਅੱਜ ਤੋਂ ਅਗਲੇ 4 ਦਿਨ ਲਈ ਪੰਜਾਬ ਦੇ ਇਹਨਾਂ ਸ਼ਹਿਰਾਂ 'ਚ ਵਧੇਗੀ ਠੰਡ ਤੇ ਪਵੇਗੀ ਧੁੰਦ, ਜਾਣੋ ਹਰ ਜ਼ਿਲੇ ਦਾ ਹਾਲ

Tags

ਭਾਰਤੀ ਮੌਸਮ ਵਿਭਾਗ (IMD ) ਨੇ ਅੱਜ ਤੇ ਕੱਲ੍ਹ ਲਈ ਕੁਝ ਸੂਬਿਆਂ 'ਚ ਹਲਕੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਸ਼ੀਤ ਲਹਿਰ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 16 ਦਸੰਬਰ ਤੋਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 15 ਦਸੰਬਰ ਦੀ ਰਾਤ ਤੋਂ ਇਕ ਹੋਰ ਪੱਛਮੀ ਗੜਬੜੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਬੱਦਲਵਾਈ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ 17 ਦਸੰਬਰ ਦੀ ਦੁਪਹਿਰ ਤੋਂ 20 ਦਸੰਬਰ ਦੀ ਦੁਪਹਿਰ ਤੱਕ ਤੇਜ਼ ਨੀਵੇਂ ਪੱਧਰੀ ਉੱਤਰ-ਪੱਛਮੀ ਜਾਂ ਉੱਤਰ-ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ 'ਚ ਮੌਸਮ ਹੋਰ ਵਿਗੜਨ ਵਾਲਾ ਹੈ। ਇੱਥੇ ਬਰਫਬਾਰੀ ਹੋਵੇਗੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੂਬੇ 'ਚ 3 ਦਿਨ ਤਕ ਮੀਂਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 15 ਤੋਂ 17 ਦਸੰਬਰ ਤਕ ਸੂਬੇ ਦੇ ਉੱਚੇ ਪਹਾੜੀ ਹਿੱਸਿਆਂ 'ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।