ਕਿਸਾਨਾਂ ਅੱਗੇ ਝੁਕੀ ਸਰਕਾਰ, SDM ਤੇ ਹੋਈ ਵੱਡੀ ਕਾਰਵਾਈ

Tags

ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਮਾਮਲੇ ਵਿਚ ਹਰਿਆਣਾ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਆਯੁਸ਼ ਸਿਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਕਾਰਵਾਈ ਵਾਇਰਲ ਵੀਡੀਓ ਮਾਮਲੇ ਵਿਚ ਕੀਤੀ ਗਈ ਹੈ। ਦੱਸ ਦੀਏ ਕਿ ਬੀਤੇ ਦਿਨੀਂ ਕਿਸਾਨਾਂ ਵਲੋਂ ਕਰਨਾਲ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉੱਤੇ ਕਾਰਵਾਈ ਕਰਦਿਆਂ ਲਾਠੀਚਾਰਜ ਕੀਤਾ ਗਿਆ।

ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਤੇ ਇਕ ਕਿਸਾਨ ਦੀ ਇਸ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ ਸਣੇ ਹਰਿਆਣੇ ਦੇ ਕਿਸਾਨ ਭਾਈਚਾਰੇ ਵਲੋਂ ਐੱਸਡੀਐੱਮ ਨੂੰ ਸਸਪੈਂਡ ਕਰਨ ਦੀ ਮੰਗ ਉੱਠਣ ਲੱਗੀ। ਪਰ ਇਸ ਦੌਰਾਨ ਵੀ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਕਤ ਅਧਿਕਾਰੀ ਦਾ ਬਚਾਅ ਕਰ ਗਏ। ਇਸ ਤੋਂ ਬਾਅਦ ਹੁਣ ਐੱਸਡੀਐੱਮ ਆਯੁਸ਼ ਸਿਨ੍ਹਾ ਦੇ ਤਬਾਦਲੇ ਦੀ ਖਬਰ ਸਾਹਮਣੇ ਆਈ ਹੈ।