ਕੈਪਟਨ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! ਨਵਜੋਤ ਸਿੱਧੂ ਦਾ ਸੁਪਨਾ ਟੁੱਟਿਆ!

Tags

ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। 12-13 ਰੁਪਏ ਪ੍ਰਤੀ ਯੂਨਿਟ ਜਾਂ ਮਹਿੰਗੀ ਖਰੀਦੀ ਜਾ ਰਹੀ ਹੈ ਬਿਜਲੀ ਦੇ ਸਮਝੌਤਿਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਪਰ ਜੇਕਰ ਸਾਰੇ ਸਮਝੌਤੇ ਰੱਦ ਕਰ ਦਿੱਤੇ ਤਾਂ ਕਾਨੂੰਨੀ ਲੜਾਈ ਦੇ ਚੱਕਰ ਵਿਚ ਤਾਉਮਰ ਸੁਪਰੀਮ ਕੋਰਟ ਵਿਚ ਹੀ ਬੈਠਾ ਰਹਾਂਗਾ। ਮੁੱਖ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਸਤੀ ਬਿਜਲੀ ਅਤੇ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਕੁਲ 122 ਪਾਵਰ ਪ੍ਰਚੇਜ ਐਗਰੀਮੈਂਟ ਹਨ, ਸਾਰਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਹੋ ਵੀ ਗਏ ਤਾਂ ਰਾਜ ਸੂਬੇ ਨੂੰ ਮਿਲਣ ਵਾਲੀ 14,000 ਮੈਗਾਵਾਟ ਬਿਜਲੀ ਕਿੱਥੋ ਲਿਆਵਾਂਗੇ। ਨੈਸ਼ਨਲ ਗ੍ਰਿਡ ਤੋਂ ਸਿਰਫ਼ 7000 ਮੈਗਵਾਟ ਬਿਜਲੀ ਹੀ ਖਰੀਦ ਸਕਦੇ ਹਾਂ। ਨਵਜੋਤ ਸਿੰਘ ਸਿੱਧੂ ਵਲੋਂ 5-6 ਦਿਨ ਲਈ ਵਿਧਾਨ ਸਭਾ ਸੈਸ਼ਨ ਨੂੰ ਵਧਾਉਣ ਦੀ ਮੰਗ ਦਰਮਿਆਨ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵਿਧਾਨਸਭਾ ਸੈਸ਼ਨ ਨੂੰ ਵਧਾਉਣ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵਿਧਾਨਸਭਾ ਸੈਸ਼ਨ ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੁਲਾਇਆ ਗਿਆ ਹੈ।

ਇਸ ਵਿਸ਼ੇਸ਼ ਸੈਸ਼ਨ ਨੂੰ ਮੁਲਤਵੀ ਕਰਨ ਦੇ ਕੁੱਝ ਦਿਨਾਂ ਬਾਅਦ ਦੁਬਾਰਾ ਸੈਸ਼ਨ ਬੁਲਾਇਆ ਜਾਵੇਗਾ, ਜਿਸ ਵਿੱਚ ਆਮ ਕੰਮਕਾਰ ਹੋਣਗੇ। ਮੁੱਖ ਮੰਤਰੀ ਵਲੋਂ ਨਵਜੋਤ ਸਿੱਧੂ ਵਲੋਂ ਵਾਅਦੇ ਨਾ ਪੂਰੇ ਹੋਣ ’ਤੇ ਆਪਣੀ ਸਰਕਾਰ ਨੂੰ ਘੇਰਨ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ।