ਕਿਸਾਨਾਂ ਦੀ ਜਿੱਤ, ਸੁਪਰੀਮ ਕੋਰਟ ਦਾ ਹੱਕ 'ਚ ਵੱਡਾ ਫੈਸਲਾ

Tags

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿਚ ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਨਾਂਹ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਸੋਨੀਪਤ (ਹਰਿਆਣਾ) ਦੇ ਵਸਨੀਕਾਂ ਵਲੋਂ ਸਿੰਘੁ ਬਾਰਡਰ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਦੇ ਚਲਦੇ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਜਾਣ ਨੂੰ ਕਿਹਾ ਹੈ। ਸੁਪਰੀਮ ਕੋਰਟ ਵਿਚ ਦੋ ਸਥਾਨਕ ਲੋਕਾਂ ਦੀ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸੜਕ ਕਈ ਮਹੀਨਿਆਂ ਤੋਂ ਬੰਦ ਹੈ

ਇਸ ਲਈ ਸੁਪਰੀਮ ਕੋਰਟ ਸਰਕਾਰ ਨੂੰ ਸੜਕ ਖੋਲ੍ਹਣ ਦਾ ਹੁਕਮ ਦੇਵੇ ਜਾਂ ਫਿਰ ਦੂਜੀ ਸੜਕ ਬਣਾਉਣ ਦਾ ਹੁਕਮ ਜਾਰੀ ਕਰੇ ਤਾਂ ਜੋ ਲੋਕਾਂ ਦਾ ਆਉਣਾ-ਜਾਣਾ ਸੌਖਾ ਹੋਵੇ।