ਹਰੀਸ਼ ਰਾਵਤ ਨੇ ਗੱਡਤਾ ਹੋਰ ਬਿਆਨ! ਕਾਂਗਰਸ ਦੇ ਖੋਲ੍ਹਤੇ ਅੰਦਰਲੇ ਗੁੱਝੇ ਭੇਤ

Tags

ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਜੇ ਖ਼ਤਮ ਨਹੀਂ ਹੋਈਆਂ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਮੰਨਿਆ ਹੈ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ, ਉਹ ਇਸ ਵਿੱਚ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੇ। ਰਾਵਤ ਨੇ ਕਿਹਾ ਕਿ ਸਿੱਧੂ ਗੁੱਸੇ ਨਾਲ ਦਿੱਲੀ ਨਹੀਂ ਗਏ, ਬਲਕਿ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਗਏ ਸੀ। ਮੈਂ ਉਨ੍ਹਾਂ ਨਾਲ ਸੰਗਠਨ ਦੇ ਵਿਸਥਾਰ ਤੇ ਹੋਰ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਰਾਵਤ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਦੀ ਸੋਚ ਆਪਸ ਵਿੱਚ ਮਿਲਦੀ ਹੋਵੇ।

ਹਰੀਸ਼ ਰਾਵਤ ਨੇ ਕਿਹਾ ਕਿ ਨਾਰਾਜ਼ ਹੋਏ ਮੰਤਰੀ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਮਿਲਣ ਨਹੀਂ ਆਏ ਪਰ ਉਨ੍ਹਾਂ ਦਾ ਧੰਨਵਾਦ, ਕਿਉਂਕਿ ਜੇ ਉਹ ਮਿਲਦੇ, ਤਾਂ ਸਾਰਾ ਦੌਰਾ ਉਸ 'ਤੇ ਕੇਂਦ੍ਰਿਤ ਹੋ ਜਾਂਦਾ। ਕੈਪਟਨ ਸਰਕਾਰ ਦੇ ਕੰਮਾਂ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਅਜਿਹੇ ਕੰਮ ਕੀਤੇ ਹਨ ਜੋ ਬਹੁਤ ਵਧੀਆ ਹਨ, ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕਈ ਮੁੱਦਿਆਂ 'ਤੇ ਸੋਚ ਵੱਖਰੀ ਹੋ ਸਕਦੀ ਹੈ। ਰਾਵਤ ਨੇ ਸਪੱਸ਼ਟ ਕਿਹਾ ਕਿ ਸੋਚ ਦੇ ਵੱਖ ਹੋਣ ਦਾ ਇਹ ਮਤਲਬ ਨਹੀਂ ਕਿ ਕਾਂਗਰਸ ਵਿੱਚ ਵਖਰੇਵਾਂ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਕੈਬਨਿਟ ਤਬਦੀਲੀ ਬਾਰੇ ਗੱਲ ਨਹੀਂ ਕੀਤੀ। ਮੀਡੀਆ ਬੇਲੋੜਾ ਇਸ ਮੁੱਦੇ ਨੂੰ ਉਠਾ ਰਿਹਾ ਹੈ।