ਸਰਕਾਰ ਨੇ ਮੰਨੀ ਗਲਤੀ! ਰਾਜੇਵਾਲ ਨੇ ਦਿੱਤੀ ਖੁਸ਼ਖਬਰੀ!

Tags

ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇઠਸਟੂਡੈਂਟ ਵੈੱਲਫੇਅਰ ਐਸੋਸੀਏਟ ਗਰੁੱਪ ਵਲੋਂ 'ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਰਾਜੇਵਾਲ ਨੇ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ, ਨਾ ਕੇ ਖੇਤਰੀ ਪਾਰਟੀਆਂ ਦਾ। ਉਨ੍ਹਾਂ ਮੁਤਾਬਿਕ ਮੁੱਖ ਮੰਤਰੀ ਕੈਪਟਨ ਵਲੋਂ ਕੀਤੇ ਗਏ ਗੰਨੇ ਦੇ ਭਾਅ ਵਿਚ 50 ਰੁਪਏ ਦਾ ਵਾਧਾ, ਪਹਿਲਾ ਕਿਸੇ ਮੁੱਖ ਮੰਤਰੀ ਵਲੋਂ ਨਹੀਂ ਕੀਤਾ ਗਿਆ, ਜਿਸ ਕਰਕੇ ਕੈਪਟਨ ਵਧਾਈ ਦੇ ਪਾਤਰ ਹਨ। ਇਸੇ ਕਰਕੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣਾ ਕੋਈ ਗਲਤ ਨਹੀਂ ਸੀ। ਰਾਜੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਲਣਾ ਕੋਈ ਰਾਜਸੀ ਏਜੰਡਾ ਨਹੀ ਹੈ।