ਕਿਸਾਨਾਂ ਲਈ ਆਈ ਮਾੜੀ ਖ਼ਬਰ, ਧਾਹਾਂ ਮਾਰ-ਮਾਰ ਰੋਏ ਕਿਸਾਨ

Tags

ਕਰਨਾਲ 'ਚ ਬੀਜੇਪੀ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਵਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ 'ਚ ਕਈ ਕਿਸਾਨ ਗੰਭੀਰ ਜ਼ਖਮੀ ਹੋਏ। ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਇੱਕ ਕਿਸਾਨ ਦੀ ਮੌਤ ਦੀ ਖ਼ਬਰ ਆਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਕਰਨਾਲ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਰੋਧ ਵਿੱਚ ਆਏ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਦਾ ਪ੍ਰਭਾਵ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ। ਜੇ ਐਤਵਾਰ ਨੂੰ ਕਿਤੇ ਜਾਣ ਦਾ ਪ੍ਰੋਗਰਾਮ ਹੈ, ਤਾਂ ਇਸ ਨੂੰ ਰੱਦ ਕਰਨਾ ਠੀਕ ਰਹੇਗਾ ਕਿਉਂਕਿ ਹਰਿਆਣਾ ’ਚ ਕੱਲ੍ਹ ਦੇ 

ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਵਿੱਚ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਭਰ ਵਿੱਚ ਵੱਖ -ਵੱਖ ਥਾਵਾਂ 'ਤੇ ਸਵੇਰੇ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।ਸੰਯੁਕਤ ਕਿਸਾਨ ਮੋਰਚਾ ਨੇ ਲਿਖਿਆ, "ਕਿਸਾਨ ਸੁਸ਼ੀਲ ਕਾਜਲ, ਪਿੰਡ ਰਾਏਪੁਰ ਜਟਾਨ, ਕੱਲ੍ਹ ਬਸਤਰ ਟੋਲ ਪਲਾਜ਼ਾ ਪੁਲਿਸ ਲਾਠੀਚਾਰਜ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ, ਉਨ੍ਹਾਂ ਦੇ ਸਿਰ/ਸਰੀਰ 'ਤੇ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਹ ਰਾਤ ਨੂੰ ਸ਼ਹੀਦ ਹੋ ਗਏ।