ਪੰਜਾਬ ਵਿੱਚ 31 ਮਈ ਤੱਕ ਵਧੀ ਹੋਰ ਸਖਤੀ, ਜਾਣੋ ਨਵੇਂ ਆਦੇਸ਼

Tags

ਪੰਜਾਬ ਵਿਚ ਕੋਰੋਨਾ ਦੇ ਲਗਾਤਾਰ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਲਾਗੂ ਪਾਬੰਦੀਆਂ 31 ਮਈ ਤਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਮੁੱਖ ਮੰਤਰੀ ਸਾਰੇ ਡੀ. ਸੀਜ਼ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚ ਯੋਜਨਾਬਧ ਤਰੀਕੇ ਨਾਲ ਦੁਕਾਨਾਂ ਖੋਲ੍ਹਣੀਆਂ ਜਾਰੀ ਰੱਖਣ ਲਈ ਵੀ ਆਖਿਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਸਾਰੇ ਅਧਿਕਾਰੀ ਆਪੋ-ਆਪਣੇ ਖੇਤਰ ਵਿਚ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ।

ਜੇਕਰ ਕੋਈ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਢੁਕਵੇਂ ਜ਼ੁਰਮਾਨੇ ਅਤੇ ਸਖ਼ਤੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਫ਼ ਕੀਤਾ ਹੈ ਕਿ ਦਿਹਾਤੀ ਖੇਤਰ ਵਿਚ ਵੱਧ ਰਹੇ ਕੋਰੋਨਾ ਦਾ ਪਾਸਾਰ ਨੂੰ ਰੋਕਣ ਲਈ ਹੋਰ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਖਿਆ ਹੈ ਕਿ ਸਥਿਤੀ ਦੇ ਆਧਾਰ ’ਤੇ ਉਹ ਢੁਕਵੀਂਆਂ ਸੋਧਾਂ ਵੀ ਕਰ ਸਕਦੇ ਹਨ।