ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ, ਤੂਫਾਨ ਬਾਰੇ ਆਈ ਵੱਡੀ ਖਬਰ

Tags

ਸੂਬੇ ਵਿੱਚ ਮੌਸਮ ਇੱਕ ਵਾਰ ਫੇਰ ਤੋਂ ਰੁਖ ਬਦਲੇਗਾ। ਫਿਲਹਾਲ ਅਗਲੇ ਦੋ ਦਿਨ ਤੇਜ਼ ਧੁੱਪ ਦਾ ਸਾਹਮਣਾ ਪਵੇਗਾ, ਪਰ ਇਸ ਤੋਂ ਬਾਅਦ 19 ਮਈ ਤੋਂ ਮੌਸਮ ਫਿਰ ਬਦਲ ਜਾਵੇਗਾ। ਪੱਛਮੀ ਗੜਬੜ ਮੁੜ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ-ਤੂਫਾਨ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਵਿੱਚ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਵਿੱਚ ਕੇਰੇਨਾ ਹੋਣ ਕਾਰਨ ਲੋਕ ਬਾਜ਼ਾਰਾਂ ਵਿੱਚ ਘੱਟ ਆ ਰਹੇ ਹਨ। ਲੁਧਿਆਣਾ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਹਨ। ਇਸ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਟ੍ਰੈਫਿਕ ਵੀ ਘੱਟ ਹੀ ਦੇਖਣ ਨੂੰ ਮਿਲਦੀ ਹੈ।

ਫਿਲਹਾਲ ਅਗਲੇ ਦੋ ਦਿਨ ਤਾਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਚੰਡੀਗੜ੍ਹ, 22 ਮਈ ਤੱਕ ਬੱਦਲ, ਮੀਂਹ ਤੇ ਧੂੜ ਭਰੀਆਂ ਹਵਾਵਾਂ ਦਸਤਕ ਦੇਣਗੀਆਂ, ਜਿਸ ਨਾਲ ਦਿਨ ਦੇ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਦੀ ਇਹ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਜਾਂ ਨਹੀਂ ਕਿਉਂਕਿ 28 ਅਪ੍ਰੈਲ ਨੂੰ ਵੀ ਵਿਭਾਗ ਨੇ 29 ਅਪ੍ਰੈਲ ਤੋਂ 1 ਮਈ ਤੱਕ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ ਪਰ ਮੀਂਹ ਨਹੀਂ ਪਿਆ ਸੀ।