ਸਕੂਲ ਟੀਚਰ ਦੀ ਕੋਰੋਨਾ ਨਾਲ ਮੌ ਤ, ਪੰਜਾਬ ਦੇ ਇਸ ਸਕੂਲ ‘ਚ ਪਿਆ ਭੜਥੂ

Tags

ਲੁਧਿਆਣਾ: ਇਕ 48 ਸਾਲਾ ਸਰਕਾਰੀ ਸਕੂਲ ਅਧਿਆਪਕਾ ਦੀ ਕੋਰੋਨਾਵਾਇਰਸ ਨਾਲ ਮੌ-ਤ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸ਼ਨੀਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿੱਚ ਸਰਕਾਰੀ ਟੀਚਰ ਦੀ ਮੌ-ਤ ਹੋ ਗਈ, ਜਿਸ ਤੋਂ ਬਾਅਦ ਉਸ ਦੇ 12 ਸਾਥੀ ਅਤੇ ਤਿੰਨ ਵਿਦਿਆਰਥੀਆਂ ਨੇ ਵੀ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ। ਅਧਿਆਪਕਾ ਆਪਣੇ ਇਲਾਜ ਲਈ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਿਲ ਸੀ। ਸ਼ਨੀਵਾਰ ਨੂੰ ਮ੍ਰਿਤਕ ਦੀ ਦੇਹ ਜਗਰਾਓਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ PPE ਕਿੱਟ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ।

ਦੱਸ ਦੇਈਏ ਕਿ ਰਾਜ ਦੇ ਸਕੂਲ ਸਰਕਾਰੀ ਹੁਕਮਾਂ ਤੋਂ ਬਾਅਦ 7 ਜਨਵਰੀ ਤੋਂ ਪੰਜਵੀਂ ਕਲਾਸ ਤੋਂ ਲੈ ਕੇ 12ਵੀਂ ਜਮਾਤ ਲਈ ਦੁਬਾਰਾ ਖੋਲ੍ਹ ਦਿੱਤੇ ਗਏ ਹਨ।ਮ੍ਰਿਤਕ ਅਧਿਆਪਕਾ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਗਣਿਤ ਪੜ੍ਹਾਉਂਦੀ ਸੀ। ਮ੍ਰਿਤਕ ਟੀਚਰ ਦੀ ਪਛਾਣ ਤਜਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਹੀ ਇਹ ਸਭ ਕੁਝ ਹੋਇਆ ਹੈ, ਕਿਉਂਕਿ ਜਿਥੇ ਪਹਿਲਾਂ ਜਗਰਾਓ ਸਿਵਲ ਹਸਪਤਾਲ ਨੇ ਉਸਦੀ ਪਤਨੀ ਦੀ ਰਿਪੋਰਟ ਨੈਗਟਿਵ ਦੱਸੀ ਸੀ, ਉਥੇ ਹੀ DMC ਹਸਪਤਾਲ ਨੇ ਉਸਦੀ ਰਿਪੋਰਟ ਪੌਜ਼ੇਟਿਵ ਦੱਸ ਕੇ ਉਸਨੂੰ ਸ਼ੱ ਕੀ ਮਰੀਜਾਂ ਨਾਲ ਰੱਖ ਦਿੱਤਾ ਜਿਸ ਕਰਕੇ ਉਸਦੀ ਮੌ ਤ ਹੋ ਗਈ।