ਦਿੱਲੀ ਮੋਰਚੇ ਤੇ ਪਹੁੰਚੇ ਕਿਸਾਨ ਬਾਰੇ ਆਈ ਬਹੁਤ ਹੀ ਮਾੜੀ ਖਬਰ

Tags

ਨੇੜਲੇ ਪਿੰਡ ਢੱਡੇ ਦੇ ਇਕ ਕਿਸਾਨ ਦੀ ਦਿੱਲੀ ਮੋਰਚੇ ਵਿੱਚ ਮੌ-ਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਗੁਰਮੀਤ ਸਿੰਘ ਢੱਡੇ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਸ. ਉੱਗਰ ਸਿੰਘ ਪੁੱਤਰ ਅਜਮੇਰ ਸਿੰਘ (60) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਰਗਰਮ ਆਗੂ ਸਨ। ਬੀਤੇ ਦਿਨ ਉਹ ਪਿੰਡ ਢੱਡੇ ਤੋਂ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਟਰੈਕਟਰ ਲੈ ਕੇ ਜਾ ਰਹੇ ਸਨ ਤਾਂ ਰਾਤ ਕਰੀਬ 11 ਵਜੇ ਰੋਹਤਕ ਦੇ ਨੇੜੇ ਉਨ੍ਹਾਂ ਨੂੰ ਦਿ-ਲ ਦਾ ਦੌਰਾ ਪਿਆ ਅਤੇ ਉਹ ਟਰੈਕਟਰ ਤੋਂ ਹੇਠਾਂ ਡਿੱਗ ਪਏ।

ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਟਰੈਕਟਰ 'ਤੇ ਬੈਠੇ ਹੋਏ ਹੀ ਦਿ-ਲ ਦੀ ਧੜਕਣ ਰੁਕਣ ਨਾਲ ਕਿਸਾਨ ਉੱਗਰ ਸਿੰਘ ਦੀ ਮੌ-ਤ ਹੋ ਗਈ।  ਦਿੱਲੀ ਕਿਸਾਨ ਮੋਰਚਾ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਹੁਣ ਤੱਕ ਉਹ ਧਰਨੇ ਵਿਚ ਡਟਵੀਂ ਸ਼ਮੂਲੀਅਤ ਕਰ ਰਹੇ ਸਨ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 10 ਲੱਖ ਰੁਪਏ, ਇਕ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।