ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਦਿੱਤਾ ਵੱਡਾ ਤੋਹਫ਼ਾ

Tags

ਕਰੋਨਾ ਵਾਇਰਸ ਦੇ ਘੱਟ ਰਹੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਪਹਿਲੀ ਜਨਵਰੀ ਤੋਂ ਰਾਤ ਦਾ ਕ ਰ ਫਿ ਊ ਹਟਾਉਣ ਦਾ ਫ਼ੈਸਲਾ ਲਿਆ ਹੈ। ਉਂਜ ਸਰਕਾਰ ਨੇ ਲੋਕਾਂ ਨੂੰ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਪੰਜਾਬ ਸਰਕਾਰ ਦੇ ਤਰਜਮਾਨ ਨੇ ਕਿਹਾ ਕਿ 31 ਦਸੰਬਰ ਤੱਕ ਰਾਤ 10 ਤੋਂ ਸਵੇਰੇ 5 ਵਜੇ ਤੱਕ ਸਾਰੇ ਸ਼ਹਿਰਾਂ ’ਚ ਕਰਫਿਊ ਜਾਰੀ ਰਹੇਗਾ ਅਤੇ ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਰਾਤ ਸਾਢੇ 9 ਵਜੇ ਬੰਦ ਹੋਣਗੇ। ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 28 ਦਸੰਬਰ ਨੂੰ ਜਾਰੀ ਹਦਾਇਤਾਂ ਦੇ ਹਵਾਲੇ ਨਾਲ ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਸਾਰੇ ਜ਼ੋਨਲ ਆਈਜੀ, ਪੁਲਿਸ ਕਮਿਸ਼ਨਰਾਂ, ਡੀਆਈਜੀ ਤੇ ਐਸਐਸਪੀਜ਼ ਨੂੰ ਚਿੱਠੀ ਜਾਰੀ ਕੀਤੀ ਗਈ ਸੀ

ਚਿੱਠੀ ਵਿੱਚ ਕਿਹਾ ਗਿਆ ਸੀ ਕਿ ਸੂਬੇ ’ਚ ਰਾਤ ਦਾ ਕ ਰ ਫ਼ਿ ਊ, ਹੋਟਲਾਂ ਤੇ ਰੈਸਟੋਰੈਂਟਾਂ ਤੇ ਜੰਝ ਘਰਾਂ ਦੀ ਸਮਾਂ ਸੀਮਾ ਤੇ ਇਨਡੋਰ-ਆਊਟਡੋਰ ਸਮਾਰੋਹਾਂ ’ਚ ਲੋਕਾਂ ਦੀ ਮੌਜੂਦਗੀ ਨਾਲ ਸਬੰਧਤ ਹਦਾਇਤਾਂ 31 ਦਸੰਬਰ, 2020 ਤੱਕ ਲਾਗੂ ਰਹਿਣਗੇ। ਪਹਿਲੀ ਜਨਵਰੀ ਤੋਂ ਸਮਾਜਿਕ ਇਕੱਠਾਂ ਲਈ ਹੁਣ ਖੁੱਲ੍ਹੇ ’ਚ 500 ਅਤੇ ਕਿਸੇ ਥਾਂ ਦੇ ਅੰਦਰ 200 ਵਿਅਕਤੀ ਜੁੜ ਸਕਣਗੇ ਜਦਕਿ ਪਹਿਲਾਂ ਇਹ ਗਿਣਤੀ ਕ੍ਰਮਵਾਰ 250 ਅਤੇ 100 ਵਿਅਕਤੀ ਸੀ।