ਭਾਰਤ ਬੰਦ ਦੌਰਾਨ ਸਵੇਰੇ ਸਵੇਰੇ ਸੁਣੋ ਜਥੇਬੰਦੀਆਂ ਦਾ ਇਕ ਹੋਰ ਵੱਡਾ ਐਲਾਨ

Tags

ਕਿਸਾਨ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਅੰਦਰ ਵੱਡਾ ਹੁੰਗਾਰਾ ਮਿਲਿਆ ਹੈ। ਸਾਰੇ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਬਾਜ਼ਾਰ ਬੰਦ ਹਨ ਤੇ ਸੜਕਾਂ ਉੱਪਰ ਆਵਾਜਾਈ ਠੱਪ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ, ਜੈਤੋ, ਸਾਦਿਕ ਤੇ ਸਮੂਹ ਪਿੰਡਾਂ ਵਿੱਚ ਵਪਾਰਕ ਤੇ ਸਿੱਖਿਆ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ, ਰੇਲਵੇ ਸਟੇਸ਼ਨ ਤੇ ਬੱਸ ਅੱਡੇ ਸੁੰਨਸਾਨ ਨਜ਼ਰ ਆਏ।  ਖੰਨਾ ਦੇ ਲਗਪਗ ਸਾਰੇ ਬਾਜ਼ਾਰ ਬੰਦ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵੀ ਬੰਦ ਹੈ। ਨੈਸ਼ਨਲ ਹਾਈਵੇਅ ਜੀਟੀ ਰੋਡ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।

ਕਿਸਾਨਾਂ ਦੇ ਲੀਡਰ ਦਰਸ਼ਨ ਪਾਲ ਨੇ ਸਟੇਜ਼ ਤੋਂ ਐਲਾਨ ਕੀਤਾ ਹੈ ਕਿ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 10 ਦਸੰਬਰ ਤੋਂ ਉਹ ਦੁਬਾਰਾ ਫੇਰ ਰੇਲਾਂ ਜਾਮ ਕਰਨਗੇ। ਭਾਰਤ ਬੰਦ ਦੇ ਸੱਦੇ ਨੂੰ ਖੰਨਾ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।