ਨਹੀਂ ਟਲਦੀ ਕੰਗਨਾ ਰਨੌਤ! ਅੱਜ ਫੇਰ ਕਰਤਾ ਓਹੀ ਕੰਮ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਲੱਗ ਪਈ ਹੈ, ਉਸ ਦੇ ਟਵੀਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਹੰ-ਗਾ-ਮਾ ਕਰਦੇ ਰਹਿੰਦੇ ਹਨ। ਹੁਣ ਜਦੋਂ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਤਾਂ ਕੰਗਨਾ ਨੇ ਫਿਰ ਭਾਰਤ ਬੰਦ ਦੇ ਖਿ-ਲਾ-ਫ ਟਵੀਟ ਕੀਤਾ ਹੈ। ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਕੰਗਨਾ ਰਨੌਤ ਨੇ ਆਪਣੇ ਟਵੀਟ ਵਿਚ ਸਦਗੁਰੂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿਚ ਉਹ ਪ੍ਰੋਟੈਸਟ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਉਹ ਕਿਸਾਨਾਂ ਦੇ ਅੰਦੋਲਨ ਦੇ ਵਿ-ਰੋ-ਧ 'ਚ ਲਗਾਤਾਰ ਟਵੀਟ ਕਰ ਰਹੀ ਹੈ।
ਕੰਗਨਾ ਰਨੌਤ ਨੇ ਇਕ ਵੀਡੀਓ ਨੂੰ ਟਵੀਟ ਕਰਕੇ ਲਿਖਿਆ- 'ਆਓ ਭਾਰਤ ਨੂੰ ਬੰਦ ਕਰ ਦਿੰਦੇ ਹਾਂ ਵੈਸੇ ਤਾਂ ਤੂਫਾਨਾਂ ਦੀ ਘਾਟ ਨਹੀਂ ਇਸ ਕਿਸ਼ਤੀ ਨੂੰ, ਪਰ ਲਿਆਓ ਕੁਹਾੜੀ ਨਾਲ ਕੁਝ ਛੇ-ਕ ਵੀ ਕਰ ਦਿੰਦੇ ਹਾਂ, ਰਹਿ-ਰਹਿ ਕੇ ਮ-ਰ-ਦੀ ਹੈ ਹਰ ਉਮੀਦ ਇਥੇ, ਦੇਸ਼ ਭਗਤਾਂ ਨੂੰ ਕਹੋ ਆਪਣੇ ਲਈ ਦੇਸ਼ ਦਾ ਟੁਕੜਾ ਤੁਸੀਂ ਵੀ ਮੰਗ ਲਓ, ਆ ਜਾਓ ਸੜਕ 'ਤੇ ਅਤੇ ਤੁਸੀਂ ਵੀ ਧਰਨਾ ਦਿਓ, ਚਲੋ ਅੱਜ ਇਸ ਕਿੱਸਾ ਹੀ ਖਤਮ ਕਰਦੇ ਹਾਂ।' ਕੰਗਨਾ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ। ਜਿਥੇ ਕੰਗਨਾ ਦੇ ਸਮਰਥਕ ਉਸ ਦੇ ਸਮਰਥਨ ਵਿਚ ਹਨ, ਉਥੇ ਕੁਝ ਲੋਕ ਉਸ ਦੇ ਟਵੀਟ ਦੀ ਅ-ਲੋ-ਚ-ਨਾ ਕਰ ਰਹੇ ਹਨ।