ਗੁਪਤ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ, ਪਹਿਲਾ ਤਾਂ ਕੀਤਾ ਸੀ ਇਕੱਲਾ ਭਾਰਤ ਬੰਦ ਹੁਣ ਸੁਣ ਲਉ ਐਲਾਨ

Tags

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਦਾ ਅੱਜ 15ਵੇਂ ਦਿਨ ਵੀ ਜਾਰੀ ਹੈ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਟ-ਕ-ਰਾ-ਅ ਹੋਰ ਵਧ ਗਿਆ ਹੈ। ਕੇਂਦਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸਾਨਾਂ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੱਖਰਾ -ਵੱਖਰਾ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਸੰਵਾਦ ਦੀ ਗੱਲ ਕਰ ਰਹੇ ਹਨ ,ਜਦਕਿ ਕੇਂਦਰੀ ਮੰਤਰੀ ਸ਼ਰਤਾਂ ਰੱਖ ਕੇ ਗੱਲਬਾਤ ਦੇ ਦਰਵਾਜ਼ੇ ਬੰਦ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਗੱਲ ਮੰਨੀ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਹਨ। ਵੱਖਰੀ ਮੰਡੀ ਵਿਵਸਥਾ ਬਾਰੇ ਵੀ ਸਰਕਾਰ ਦੀ ਨੀਅਤ ਸਾਹਮਣੇ ਆਈ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਦੇਸ਼ ‘ਚ ਅੰਦੋਲਨ ਤੇਜ਼ ਹੋਵੇਗਾ ਅਤੇ 12 ਦਸੰਬਰਤੋਂ ਪੂਰੇ ਦੇਸ਼ ‘ਚ ਟੋਲ ਪਲਾਜ਼ੇ ਘੇਰੇ ਜਾਣਗੇ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੂਰੇ ਭਾਰਤ ਵਿੱਚ ਰੇਲਵੇ ਟਰੈਕ ਰੋਕੇ ਜਾਣਗੇ,ਜਿਸ ਦੀ ਤਰੀਖ ਜਲਦ ਐਲਾਨ ਹੋਵੇਗੀ।

ਕਿਸਾਨਾਂ ਵੱਲੋਂ ਰੇਲਵੇ ਲਾਇਨਾਂ ‘ਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਰੇਲ ਮੰਤਰੀ ਪਿਊਸ਼ ਗੋਇਲ ਨੇ ਕਾਨੂੰਨਾਂ ਨੂੰ ਵਪਾਰੀਆਂ ਲਈ ਬਣਾਏ ਜਾਣ ਦੀ ਗੱਲ ਮੰਨੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੁਰਕੀ ਬਾਰੇ ਵੀ ਗਲਤ ਬਿਆਨ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਮੀਨ ਦੀ ਕੁਰਕੀ ਕੀਤੇ ਜਾਣ ਦੀ ਗੱਲ ਐਕਟ ‘ਚ ਸ਼ਾਮਿਲ ਹੈ। ਕਿਸਾਨ ਆਗੂਆਂ ਨੇ ਕੇਂਦਰ ਨੂੰ ਸਵਾਲ ਕਰਦਿਆਂ ਕਿਹਾ ਕਿ ਕਾਨੂੰਨ ਰੱਦ ਕਰਨ ‘ਚ ਸਰਕਾਰ ਦਾ ਨੁਕਸਾਨ ਕੀ ਹੈ ,ਸਾਨੂੰ ਜਵਾਬ ਦਿੱਤਾ ਜਾਵੇ।