ਟਰੂਡੋ ਨੇ ਲੋਕਾਂ ਲਈ ਕੀਤੇ ਵੱਡੇ ਸਮਝੌਤੇ, ਕੈਨੇਡਾ ਵਾਲੇ ਹੋਏ ਬਾਗੋ-ਬਾਗ

Tags

ਬ੍ਰਿਟੇਨ ਅਤੇ ਬਹਿਰੀਨ ਦੇ ਬਾਅਦ ਕੈਨੇਡਾ ਨੇ ਵੀ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੈਲਥ ਕੈਨੇਡਾ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮਰੀਕੀ ਦਵਾਈ ਨਿਰਮਾਤਾ ਫਾਈਜ਼ਰ ਅਤੇ ਜਰਮਨੀ ਦੀ ਬਾਇਐਨਟੈਕ ਵਲੋਂ ਵਿਕਸਿਤ ਕੀਤੀ ਗਈ ਵੈਕਸੀਨ ਦੇਸ਼ ਵਿਚ ਮਨਜ਼ੂਰੀ ਪ੍ਰਾਪਤ ਕਰ ਚੁੱਕੀ ਹੈ। ਹੈਲਥ ਕੈਨੇਡਾ ਮੁਤਾਬਕ ਕੈਨੇਡਾ ਨੂੰ ਇਸ ਮਹੀਨੇ 2,49,000 ਖੁਰਾਕਾਂ ਮਿਲ ਜਾਣਗੀਆਂ। ਉੱਥੇ ਹੀ ਮਾਰਚ ਤੱਕ ਟੀਕੇ ਦੀਆਂ 40 ਲੱਖ ਖੁਰਾਕਾਂ ਪ੍ਰਾਪਤ ਕਰ ਲਈਆਂ ਜਾਣਗੀਆਂ ਹੁਣ ਕੈਨੇਡਾ ਵਿਚ ਵੀ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਜਲਦ ਹੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ।

ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਟੀਕੇ ਦੀਆਂ ਦੋ ਕਰੋੜ ਖੁਰਾਕਾਂ ਦਾ ਸੌਦਾ ਕੀਤਾ ਹੈ। ਇਸ ਦੇ ਨਾਲ ਹੀ ਹੈਲਥ ਕੈਨੇਡਾ ਤਿੰਨ ਹੋਰ ਟੀਕਿਆਂ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਮੋਡੇਰਨਾ ਦਾ ਟੀਕਾ ਵੀ ਸ਼ਾਮਲ ਹੈ।