ਭਾਰਤ ਬੰਦ ਦੌਰਾਨ ਖੇਤੀਬਾੜੀ ਮੰਤਰੀ ਤੋਮਰ ਦਾ ਆਇਆ ਅਜਿਹਾ ਬਿਆਨ, ਸੋਚੀਂ ਪਾਤੇ ਦਿੱਲੀ ਬੈਠੇ ਕਿਸਾਨ

Tags

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਲੈ ਕਿ ਅੱਜ 'ਭਾਰਤ ਬੰਦ' ਕੀਤਾ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਕੱਲ੍ਹ ਨੂੰ ਕੇਂਦਰ ਦੀ ਕਿਸਾਨਾਂ ਨੂੰ 6ਵੇਂ ਗੜੇ ਦੀ ਮੀਟਿੰਗ ਹੈ। ਇਸ ਤੋਂ ਪਹਿਲਾਂ ਸਾਰੀਆਂ ਬੈਠਕਾ ਬੇਸਿੱਟਾ ਰਹੀਆਂ ਹਨ। ਹੁਣ ਇਸ ਬੈਠਕ ਤੋਂ ਪਹਿਲਾਂ ਖੇਤੀ ਮੰਤਰੀ ਦਾ ਇਹ ਬਿਆਨ ਸਾਫ ਕਰ ਰਿਹਾ ਹੈ ਕਿ ਸਰਕਾਰ ਇਨ੍ਹਾਂ ਤਿਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਤੋਮਰ ਨੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਗੇਮ ਚੇਂਜਰ ਦੱਸਿਆ ਹੈ। ਇਸੇ ਦੌਰਾਨ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਤੋਂ ਸਰਕਾਰ ਦੀ ਖੇਤੀ ਕਾਨੂੰਨਾਂ ਨੂੰ ਲੈ ਕੇ ਮਨਸ਼ਾ ਸਾਫ ਹੁੰਦੀ ਦਿਖਦੀ ਹੈ।

ਖੇਤੀ ਮੰਤਰੀ ਨਰਿੰਦਰ ਤੋਮਰ ਨੇ ਆਪਣੇ ਟਵਿੱਟਰ ਤੇ ਲਿਖਿਆ, "ਖੇਤੀਬਾੜੀ ਸੁਧਾਰ ਦੇ ਨਵੇਂ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣਗੇ। ਦੇਸ਼ ਵਿੱਚ ਕੋਲਡ ਸਟੋਰ ਤੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਵਧੇਗਾ ਤੇ ਕਿਸਾਨ ਲੋੜੀਂਦੇ ਭੰਡਾਰਨ ਦੇ ਯੋਗ ਹੋਣਗੇ। ਰਾਜਨੀਤਕ ਏਜੰਡੇ ਤੇ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤਹਿਤ ਫੈਲਾਏ ਜਾ ਰਹੇ ਪ੍ਰਚਾਰ ਤੋਂ ਬਚੋ।" ਦੱਸ ਦਈਏ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿ-ਰੋ-ਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੂੰ 13 ਦਿਨ ਹੋ ਗਏ ਹਨ ਦਿੱਲੀ ਦੀਆਂ ਹੱਦਾਂ ਤੇ ਵਿ-ਰੋ-ਧ ਪ੍ਰਦਰਸ਼ਨ ਕਰਦੇ ਹੋਏ। ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਡਟੇ ਹੋਏ ਹਨ।