ਕੱਲ੍ਹੀ ਨੇ ਹੀ ਹਨੇਰੀਆਂ ਲਿਆ ਦਿੱਤੀਆਂ ਬਾਕੀ ਸਭ ਦੇਖਦੇ ਰਹਿ ਗਏ

Tags

ਪੰਜਾਬ ਦੇ ਨਾਮੀ ਕਲਾਕਾਰ ਸਿੰਘੂ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ | ਕਲਾਕਾਰਾਂ 'ਚ ਪਹੁੰਚੇ ਉੱਘੀ ਗਾਇਕਾ ਤੇ ਐਾਕਰ ਸਤਿੰਦਰ ਸੱਤੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਖੂਬ ਤਨਜ਼ ਕੱਸੇ।  ਉਨ੍ਹਾਂ ਕਿਹਾ ਕਿ ਮੋਦੀ ਝੁਕਣਾ ਨਹੀਂ ਚਾਹੁੰਦਾ ਪਰ ਪੰਜਾਬੀ ਕੌਮ ਮੋਦੀ ਨੂੰ ਝੁਕਾ ਕੇ ਹੀ ਸਾਹ ਲਵੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਕਿਸਾਨੀ ਸੰਘਰਸ਼ ਨਹੀਂ ਰਿਹਾ, ਸਗੋਂ ਜਨ ਸੈਲਾਬ ਬਣ ਚੁੱਕਾ ਹੈ | ਸੱਤੀ ਨੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਲਦ ਹੀ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ ਨਹੀਂ ਤਾਂ ਕਿਸਾਨ ਇੱਥੇ ਹੀ ਇੱਟਾਂ ਮੰਗਵਾ ਕੇ ਕਾਲੋਨੀਆਂ ਬਣਾ ਲੈਣਗੇ।

ਇਸ ਮੌਕੇ ਮੰਚ 'ਤੇ ਉੱਘੇ ਗਾਇਕ ਕਨਵਰ ਗਰੇਵਾਲ, ਮਿਸ ਪੂਜਾ, ਕੌਰ ਬੀ, ਗੁਰਲੇਜ਼ ਅਖ਼ਤਰ, ਸੋਨੀਆ ਮਾਨ ਤੋਂ ਇਲਾਵਾ ਫਿਲਮੀ ਅਦਾਕਾਰ ਗੁੱਗੂ ਗਿੱਲ, ਹਾਸਰਸ ਕਲਾਕਾਰ ਰੌਣਕੀ ਰਾਮ, ਜੱਸ ਬਾਜਵਾ, ਸਤਵਿੰਦਰ ਬੁੱਗਾ, ਗੁਰਬਖਸ਼ ਸ਼ੌਾਕੀ, ਕਮਲ ਕਟਾਣੀਆਂ ਤੇ ਬੂਟਾ ਮੁਹੰਮਦ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਇਕ ਸੁਰ 'ਚ ਆਖਿਆ ਕਿ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਪੂਰੀ ਤਰ੍ਹਾਂ ਸਮਰਪਿਤ ਹਾਂ | ਉਨ੍ਹਾਂ ਕਿਹਾ ਕਿ ਜੇ ਦੇਸ਼ ਦੀ ਕਿਸਾਨੀ ਬਚੇਗੀ ਤਾਂ ਹੀ ਦੇਸ਼ ਬਚੇਗਾ | ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨੀ ਸੰਘਰਸ਼ 'ਚ ਹੁਣ ਇਕਜੁੱਟ ਹੋਣ ਦੀ ਲੋੜ ਹੈ | ਗਾਇਕ ਐਮੀ ਵਿਰਕ ਨੇ ਗੁਰਦਾਸ ਮਾਨ ਦਾ ਪੱਖ ਰੱਖਦਿਆਂ ਆਖਿਆ ਕਿ ਜੇਕਰ ਗੁਰਦਾਸ ਮਾਨ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੋਏ ਸਨ ਤਾਂ ਉਨ੍ਹਾਂ ਨੂੰ ਸਟੇਜ 'ਤੇ ਜ਼ਰੂਰ ਸਮਾਂ ਦੇਣਾ ਚਾਹੀਦਾ ਸੀ ਕਿਉਂਕਿ ਗੁਰਦਾਸ ਮਾਨ ਇਕ ਗਾਇਕ ਦੇ ਨਾਲ ਨਾਲ ਕਿਸਾਨ ਦਾ ਪੁੱਤ ਵੀ ਹੈ|