ਵੱਡੀ ਖਬਰ: ਇਸ ਜਗ੍ਹਾ ਜਹਾਜ਼ਾਂ ਤੇ ਲਾਈ ਰੋਕ, ਕੋਰੋਨਾ ਦਾ ਆ ਗਿਆ ਨਵਾਂ ਰੂਪ

Tags

ਨੀਦਰਲੈਂਡ ਨੇ ਦੱਖਣੀ ਇੰਗਲੈਂਡ ਵਿਚ ਕੋਰੋਨਾਵਾਇਰਸ ਦਾ ਨਵਾਂ ਪ੍ਰਕਾਰ ਸਾਹਮਣੇ ਆਉਣ ਦੇ ਬਾਅਦ ਘੱਟੋ-ਘੱਟ ਇਸ ਸਾਲ ਦੇ ਅਖੀਰ ਤੱਕ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਤਾਂ ਜੋ ਇਸ ਦਾ ਪ੍ਰਕੋਪ ਉਸ ਦੀ ਸਰਹੱਦ ਤੱਕ ਨਾ ਪਹੁੰਚੇ। ਨੀਦਰਲੈਂਡ ਨੇ ਕਿਹਾ ਕਿ ਉਹ ਬ੍ਰਿਟੇਨ ਤੋਂ ਵਾਇਰਸ ਦੇ ਨਵੇਂ ਰੂਪ ਨੂੰ ਆਉਣ ਤੋਂ ਰੋਕਣ ਲਈ ਯੂਰਪੀ ਸੰਘ ਦੇ ਹੋਰ ਦੇਸ਼ਾਂ ਦੇ ਨਾਲ ਵਿਭਿੰਨ ਸੰਭਾਵਨਾਵਾਂ 'ਤੇ ਚਰਚਾ ਕਰੇਗਾ।

ਨੀਦਰਲੈਂਡ ਵੱਲੋਂ ਲਾਗੂ ਪਾਬੰਦੀ ਐਤਵਾਰ ਸਵੇਰੇ ਤੋਂ ਪ੍ਰਭਾਵੀ ਹੋ ਗਈ ਅਤੇ ਸਰਕਾਰ ਨੇ ਕਿਹਾ ਕਿ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਲੰਡਨ ਅਤੇ ਨੇੜਲੇ ਇਲਾਕਿਆਂ ਦੇ ਲਈ ਸ਼ਨੀਵਾਰ ਨੂੰ ਚੁੱਕੇ ਗਏ ਸਖਤ ਕਦਮਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲੈ ਰਹੀ ਹੈ। ਇਸ ਤੋਂ ਪਹਿਲਾਂ ਜਾਨਸਨ ਨੇ ਕਿਹਾ ਸੀ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਜੋ ਪਹਿਲਾਂ ਦੇ ਵਾਇਰਸ ਦੇ ਮੁਕਾਬਲੇ 70 ਫੀਸਦੀ ਵੱਧ ਤੇਜ਼ੀ ਨਾਲ ਫੈਲਦਾ ਹੈ ਅਤੇ ਲੰਡਨ ਅਤੇ ਦੱਖਣੀ ਇੰਗਲੈਂਡ ਵਿਚ ਤੇਜ਼ੀ ਨਾਲ ਇਨਫੈਕਸ਼ਨ ਫੈਲਾ ਸਕਦਾ ਹੈ।