ਜਥੇਬੰਦੀਆਂ ਦੇ ਫੰਡਾਂ ਦਾ ਸੱਚ ਆਇਆ ਸਾਹਮਣੇ, ਹੋ ਗਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

Tags

ਕਿਸਾਨ ਜਥੇਬੰਦੀਆਂ ਨੇ ਅੱਜ ਮੋਦੀ ਸਰਕਾਰ ਉੱਪਰ ਅੰਦੋਲਨ ਨੂੰ ਦਬਾਉਣ ਦੀ ਸਾਜ਼ਿਸ ਦੇ ਗੰਭੀਰ ਇ-ਲ-ਜ਼ਾ-ਮ ਲਾਏ ਹਨ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਤੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਆੜ੍ਹਤੀਆਂ ਦੇ ਕਾਰੋਬਾਰਾਂ 'ਤੇ ਛਾ-ਪੇ ਮਾਰ ਰਹੀ ਹੈ। ਕਿਸਾਨ ਲੀਡਰਾਂ ਨੇ ਇਲਜ਼ਾਮ ਲਾਏ ਪ੍ਰਧਾਨ ਮੰਤਰੀ ਕੋਝੀਆਂ ਚਾਲਾਂ ਚੱਲ ਕਿ ਕਿਸਾਨਾਂ ਨੂੰ ਪਾੜ ਰਹੇ ਹਨ। ਉਨ੍ਹਾਂ ਜਾਣਬੁੱਝ ਕੇ ਪ੍ਰਚਾਰ ਕਰ ਰਹੇ ਹਨ ਕਿ ਖੇਤੀ ਕਾਨੂੰਨ ਕਿਸਾਨ ਪੱਖੀ ਹਨ ਜਦੋਂਕਿ ਸਰਕਾਰ ਨੇ ਖੁਦ ਮੰਨਿਆ ਹੈ ਕਿ ਖੇਤੀ ਕਾਨੂੰਨਾਂ ਵਿੱਚ ਖਾਮੀਆਂ ਹਨ।

ਉਨ੍ਹਾਂ ਕਿਹਾ ਕਿ ਕਾਨੂੰਨ ਵਾਪਸ ਕਰਾਉਣ ਤੱਕ ਸੰਘਰਸ਼ ਚੱਲਦਾ ਰਹੇਗਾ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੂੰ ਵਿਦੇਸ਼ਾਂ ਵਿੱਚੋਂ ਫੰਡ ਮਿਲਣ ਦੇ ਇਲਜ਼ਾਮ ਲਾ ਕੇ ਕਾਰਵਾਈ ਦੇ ਡਰਾਵੇ ਦੇ ਰਹੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਐਨਆਰਆਈਜ਼ ਭਰਾਵਾਂ ਨੇ ਫੰਡ ਦਿੱਤੇ ਹਨ ਜੋ ਕਿਸਾਨ ਅੰਦੋਲਨ ਵਿੱਚ ਖਰਚੇ ਗਏ ਹਨ। ਉਨ੍ਹਾਂ ਕਿਸੇ ਸਿਆਸੀ ਪਾਰਟੀ ਜਾਂ ਅਫਸਰਾਂ ਤੋਂ ਫੰਡ ਨਹੀਂ ਲਏ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬੀਜੇਪੀ ਕਾਰਪੋਰੇਟ ਘਰਾਣਿਆਂ ਤੋਂ ਫੰਡ ਲੈ ਕੇ ਚੋਣਾਂ ਲੜਦੀ ਹੈ।