ਨਰਿੰਦਰ ਮੋਦੀ ਨੂੰ ਲੱਗਿਆ ਵੱਡਾ ਝਟਕਾ,ਵੱਡੇ ਲੀਡਰ ਨੇ ਦਿੱਤਾ ਅਸਤੀਫ਼ਾ

Tags

ਬੀਜੇਪੀ ਯੂਥ ਵਿੰਗ ਦੇ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਅਤੇ ਕੇਂਦਰ ਦੇ ਪੰਜਾਬ ਦੇ ਹਿੱਤਾਂ ਦੇ ਵਿ-ਰੁੱ-ਧ ਲਏ ਗਏ ਤਾਜ਼ਾ ਫੈਸਲਿਆਂ ਨੂੰ ਲੈ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਸੰਧੂ ਨੇ ਕਿਹਾ ਕਿ ਕਿਸਾਨ ਯੂਨੀਅਨਾਂ, ਆੜ੍ਹਤੀਆ, ਛੋਟੇ ਵਪਾਰੀ ਤੇ ਮਜ਼ਦੂਰ ਸਹੀ ਤਰੀਕੇ ਨਾਲ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿ-ਰੁੱ-ਧ ਲ-ੜ ਰਹੇ ਹਨ। ਉਧਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਜ਼ਿਲ੍ਹਾ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ

ਉਨ੍ਹਾਂ ਦਾ ਇਹ ਅਸਤੀਫਾ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਏਕਤਾ ਦੇ ਹੱਕ 'ਚ ਹੈ ਉੱਥੇ ਹੀ ਕੇਂਦਰ ਦੀਆਂ ਪੰਜਾਬ ਪ੍ਰਤੀ ਮਾ-ਰੂ ਨੀਤੀਆਂ ਖੇਤੀਬਾੜੀ ਸੋਧ ਕਾਨੂੰਨ ਅਤੇ ਝੋਨੇ ਦੀ ਕਟਾਈ ਸਮੇਂ ਪਰਾਲੀ ਨੂੰ ਅੱ-ਗ ਲਗਾਉਣ ਤੇ ਭਾਰੀ ਜੁਰਮਾਨਾ ਤੇ ਸਜ਼ਾ ਦਾ ਕਾਨੂੰਨ ਦੇ ਵਿਰੋਧ 'ਚ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਹਨ ਤੇ ਕਿਸਾਨ ਹੋਣ ਨਾਤੇ ਕਿਸਾਨ ਮਾ-ਰੂ ਕਾਨੂੰਨ ਬਿਲਕੁਲ ਮਨਜ਼ੂਰ ਨਹੀਂ। ਬਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਬੀਜੇਪੀ ਪੰਜਾਬ ਯੂਥ ਜਨਰਲ ਸੱਕਤਰ ਤੇ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ “ਹਾਲ ਹੀ ਦੇ ਸਮੇਂ ਦੌਰਾਨ ਕੇਂਦਰ ਪੰਜਾਬ ਵਿ-ਰੁੱ-ਧ ਸਖਤ ਕਦਮ ਉਠਾ ਰਿਹਾ ਹੈ।