ਅੱਧੀ ਰਾਤ ਨੂੰ ਕਿਸਾਨਾਂ ਦੇ ਐਲਾਨ ਨੇ ਮੋਦੀ ਦੀ ਉਡ਼ਾਈ ਨੀਂਦ

Tags

ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਜਾਣ ਵਾਲਾ 29ਵਾਂ ਗ਼ਦਰੀ ਬਾਬਿਆਂ ਦਾ ਮੇਲਾ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਇਸ ਵਾਰ ਮੇਲਾ ਸਿਰਫ ਇਕ ਦਿਨ ਦਾ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਮੋਦੀ ਸਿਰਫ ਰੇਲਾਂ ਨਹੀਂ ਭਾਵੇ ਕੁਝ ਵੀ ਬੰਦ ਕਰਲਾ ਪਰ ਆਉਣ ਵਾਲੇ ਸਮੇਂ ਵਿੱਚ ਬੱਚਾ-ਬੱਚਾ ਸਾਡਾ ਗਦਰੀ ਬਾਬਾ ਬਣਨਾ ਹੈ।

ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਕਿਸਾਨ ਜੱਥੇਬੰਦੀਆਂ ਪੂਰਾ ਭਾਰਤ ਬੰਦ ਕਰਕੇ ਮੋਦੀ ਨੂੰ ਸਬਕ ਸਿਖਾਉਣਗੀਆਂ। ਪਹਿਲੀ ਨਵੰਬਰ ਨੂੰ ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ’ ਵਜੋਂ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਝੰਡਾ ਲਹਿਰਾਉਣ ਦੀ ਰਸਮ ਗ਼ਦਰੀ ਬਾਬਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਢਲੇ ਮੈਂਬਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਸੁਰਿੰਦਰ ਜਲਾਲਦੀਵਾਲ ਨਿਭਾਉਣਗੇ। ਉੱਘੇ ਨਾਟਕਕਾਰ ਡਾ. ਸਵਰਾਜਬੀਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਨੁਪਮਾ ਮੁੱਖ ਬੁਲਾਰੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲਾ ਫ਼ਿ-ਰ-ਕੂ ਫਾਸ਼ੀ ਹੱਲੇ, ਜਮਹੂਰੀ ਹੱ-ਕਾਂ ’ਤੇ ਹੋ ਰਹੇ ਵਾਰ, ਬੁੱਧੀਜੀਵੀਆਂ ਉੱਪਰ ਝੂ-ਠੇ ਕੇ-ਸ ਮੜ੍ਹ ਕੇ ਜੇ-ਲ੍ਹੀਂ ਡੱਕਣ ਅਤੇ ਕੀਤੀ ਜਾ ਰਹੀ ਜ਼ੁ-ਬਾ-ਨ-ਬੰ-ਦੀ, ਕਿਸਾਨੀ ਸੰਘਰਸ਼ ਅਤੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਸਬੰਧੀ ਮੁੱਦਿਆਂ ’ਤੇ ਕੇਂਦਰਿਤ ਹੋਵੇਗਾ।