ਦੁਕਾਨਾਂ ਖੋਲ੍ਹਣ ਨੂੂੰ ਲੈ ਕੇ ਆਇਆ ਵੱਡਾ ਫੈਸਲਾ, ਬਦਲ ਦਿੱਤੇ ਨਿਯਮ

ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕੁਝ ਬਜ਼ਾਰਾਂ 'ਚ ਔਡ ਈਵਨ ਫਾਰਮੂਲ ਲਾਗੂ ਕੀਤਾ ਜਾਵੇਗਾ।ਸ਼ਹਿਰ ਅੰਦਰ ਕੁਝ ਮਾਰਕਿਟਾਂ ਔਡ ਈਵਨ ਦੇ ਢੰਗ ਨਾਲ ਖੁੱਲ੍ਹਣਗੀਆਂ। 8 ਅਗਸਤ ਨੂੰ Even ਨੰਬਰ ਵਾਲੀਆਂ ਹੀ ਦੁਕਾਨਾਂ ਖੁੱਲਣਗੀਆਂ। ਜਦਕਿ 9 ਅਗਸਤ ਨੂੰ odd ਨੰਬਰ ਵਾਲੀਆਂ। ਸੈਕਟਰ 43 ਦੀ ਸਕੂਟਰ ਮਾਰਕਿਟ ਐਤਵਾਰ ਨੂੰ ਬੰਦ ਰਹੇਗੀ। ਚੰਡੀਗੜ੍ਹ ਦੇ 11 ਸੈਕਟਰਾਂ 'ਚ ਭੀੜਭਾੜ ਵਾਲੇ ਬਜ਼ਾਰ ਔਡ ਈਵਨ ਦੇ ਫਾਰਮੂਲੇ ਨਾਲ ਖੁੱਲਣਗੇ।