ਵੱਡੀ ਖੁਸ਼ਖਬਰੀ-ਮਿਲ ਗਈ ਕੋਰੋਨਾ ਦੀ ਦਵਾਈ ! ਪੂਰੀ ਦੁਨੀਆ 'ਚ ਖੁਸ਼ੀ ਦੀ ਲਹਿਰ

Tags

ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਮੰਗਲਵਾਰ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਖਿਲਾਫ ਦੁਨੀਆਂ ਦੀ ਪਹਿਲੀ ਵੈਕਸੀਨ ਵਿਕਸਿਤ ਕਰ ਲਈ ਹੈ। ਜੋ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਬਹੁਤ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਤੇ ਸਥਾਈ ਰੋਗ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਬੇਟੀਆਂ 'ਚੋਂ ਇਕ ਨੂੰ ਇਹ ਟੀਕਾ ਪਹਿਲਾਂ ਦਿੱਤਾ ਜਾ ਚੁੱਕਾ ਹੈ। ਪੁਤਿਨ ਦੇ ਐਲਾਨ 'ਤੇ ਪ੍ਰਤੀਕਿਰਿਆ ਵਿਅਕਤ ਕਰਦਿਆਂ ਹੋਇਆਂ ਅਮਰੀਕਾ ਦੇ ਸਿਹਤ ਮੰਤਰੀ ਏਲੇਕਸ ਅਜ਼ਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਬਣਾਉਣ ਦੀ ਥਾਂ ਕੋਰੋਨਾ ਵਾਇਰਸ ਖਿਲਾਫ ਇਕ ਪ੍ਰਭਾਵੀ ਤੇ ਸੁਰੱਖਿਅਤ ਟੀਕਾ ਬਣਾਉਣਾ ਜ਼ਿਆਦਾ ਮਹੱਤਵਪੂਰਨ ਹੈ।'

ਪੁਤਿਨ ਨੇ ਕਿਹਾ ਕੋਰੋਨਾ ਵਾਇਰਸ ਖਿਲਾਫ ਦੁਨੀਆਂ 'ਚ ਪਹਿਲੀ ਵਾਰ ਟੀਕਾ ਵਿਕਸਿਤ ਕੀਤਾ ਗਿਆ ਹੈ। ਅਧਿਕਾਰਤ ਸਮਾਚਾਰ ਏਜੰਸੀ ਤਾਸ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, "ਮੈਂ ਜਾਣਦਾ ਹਾਂ ਕਿ ਇਹ ਬਹੁਤ ਹੀ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਤੇ ਇਕ ਸਥਾਈ ਰੋਗ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਦਾ ਹੈ।  ਤਾਇਵਾਨ ਦੀ ਯਾਤਰਾ 'ਤੇ ਪਹੁੰਚੇ ਅਜਾਰ ਤੋਂ ਏਬੀਸੀ ਨੇ ਮੰਗਲਵਾਰ ਪੁੱਛਿਆ ਕਿ ਰੂਸ ਦੇ ਇਸ ਐਲਾਨ ਬਾਰੇ ਉਹ ਕੀ ਸੋਚਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਟੀਕੇ ਦਾ ਪੰਜੀਕਰਨ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਅਜਾਰ ਨੇ ਕਿਹਾ 'ਵਿਸ਼ਾ ਪਹਿਲਾਂ ਟੀਕਾ ਬਣਾਉਣ ਦਾ ਨਹੀਂ ਹੈ। ਵਿਸ਼ਾ ਅਜਿਹਾ ਟੀਕਾ ਬਣਾਉਣ ਦਾ ਹੈ ਜੋ ਅਮਰੀਕੀ ਲੋਕਾਂ ਤੇ ਵਿਸ਼ਵ ਦੇ ਲੋਕਾਂ ਲਈ ਸੁਰੱਖਿਅਤ ਤੇ ਪ੍ਰਭਾਵੀ ਹੋਵੇ। ਉਨ੍ਹਾਂ ਕਿਹਾ ਕਿ ਟੀਕੇ ਦੀ ਸੁਰੱਖਿਆ ਅਤੇ ਇਸ ਦੇ ਪ੍ਰਭਾਵ ਨੂੰ ਸਾਬਿਤ ਕਰਨ ਲਈ ਪਾਰਦਰਸ਼ੀ ਡਾਟਾ ਹੋਣਾ ਮਹੱਤਵਪੂਰਨ ਹੈ।'