16-20 ਅਗਸਤ ਪੰਜਾਬ ਦਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ

ਚੰਡੀਗੜ੍ਹ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੀਤੇ ਦਿਨ ਹੋਏ ਹਲਕੇ ਮੀਂਹ ਕਾਰਨ ਮੌਸਮ ਸੁਹਾਵਨਾ ਬਣਿਆ ਹੋਇਆ ਹੈ। ਹਾਲਾਂਕਿ ਕੁਝ ਥਾਂਵਾਂ 'ਤੇ ਕੱਲ੍ਹ ਤੇ ਅੱਜ ਵੀ ਧੁੱਪ ਖਿੜੀ ਹੋਈ ਹੈ ਪਰ ਵਿਚੋਂ-ਵਿਚਕਾਰ 'ਚ ਆ ਰਹੇ ਬੱਦਲਾਂ ਨਾਲ ਤਾਪਮਾਨ 'ਚ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਘੰਟਿਆਂ 'ਚ ਮੌਸਮ ਸੁਹਾਵਨਾ ਹੋਵੇਗਾ। ਕਈ ਜ਼ਿਲ੍ਹਿਆਂ 'ਚ ਤੇਜ਼ ਧੁੱਪ ਨਾਲ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਦੇ ਨਿਦੇਸ਼ਕ ਸੁਰੇਂਦਰਪਾਲ ਸ਼ਰਮਾ ਨੇ ਦੱਸਿਆ ਕਿ ਅਜੇ ਮੌਨਸੂਨ ਐਕਟਿਵ ਹੈ ਤੇ ਸ਼ਾਮ ਤਕ ਹਲਕਾ ਮੀਂਹ ਪੈ ਸਕਦਾ ਹੈ।

ਇਸ ਨਾਲ ਹੀ ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਤੇ ਅੰਮ੍ਰਿਤਸਰ ਸਮੇਤ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਵੀ ਭਾਰੀ ਮੀਂਹ ਹੋਣ ਦੀ ਸੰਭਾਵਨਾ ਬਣੀ ਹੋਈ ਹੈ।