ਪੰਜਾਬ 'ਚ ਆਹ ਕਿਹੋ-ਜਿਹੇ ਲੱਗੇ ਪੋਸਟਰ, ਚਾਰੇ ਮੱਚੀ ਹਾਹਾਕਾਰ, ਪੁਲਿਸ ਨੂੰ ਵੀ ਪਈ ਭਸੂੜੀ

Tags

ਅੰਮ੍ਰਿਤਸਰ ਵਿਚ ਅੱਜ ਐਤਵਾਰ ਨੂੰ ਸਿੱਖ ਜੱਥੇਬੰਦੀਆਂ ਨੇ ਸਾਬਕਾ ਕੇਂਦਰੀ ਮੰਤਰੀ ਜ-ਗ-ਦੀ-ਸ਼ ਟਾ-ਇ-ਟ-ਲ-ਰ ਦੇ ਲੱਗੇ ਫਲੈਕਸ ਬੋਰਡਾਂ ਨੂੰ ਉਤਰਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਬੋਰਡ ਮਜੀਠਾ ਰੋਡ ਉੱਤੇ ਕਿਸੇ ਕਰਮਜੀਤ ਸਿੰਘ ਗਿੱਲ ਨਾਮ ਦੇ ਵਿਅਕਤੀ ਦੁਆਰਾ ਲਗਾਏ ਗਏ ਸਨ ਅਤੇ ਬੋਰਡਾਂ ਉੱਤੇ ਜਗਦੀਸ਼ ਟਾਇਟਲਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਨ। ਜਦੋਂ ਇਨ੍ਹਾਂ ਬੋਰਡਾਂ ਦੇ ਲੱਗੇ ਹੋਣ ਦੀ ਭਣਕ ਕੁੱਝ ਸਿੱਖ ਜੱਥੇਬੰਦੀਆਂ ਨੂੰ ਲੱਗੀ ਤਾਂ ਉਹ ਮੌਕੇ ਉੱਤੇ ਪਹੁੰਚ ਗਈਆਂ ਅਤੇ ਤੁਰੰਤ ਬੋਰਡਾਂ ਨੂੰ ਉੱਥੋਂ ਉਤਰਵਾਇਆ ਗਿਆ।

ਦਰਅਸਲ ਇਨ੍ਹਾਂ ਬੋਰਡਾਂ ਉੱਤੇ ਜਗਦੀਸ਼ ਟਾਇਟਲਰ ਨੂੰ ਜਨਮਦਿਨ ਦੀ ਮੁਬਾਰਕਵਾਦ ਦਿੱਤੀ ਗਈ ਸੀ। ਉੱਥੇ ਹੀ ਸਿੱਖ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਜਗਦੀਸ਼ ਟਾਇਟਲਰ 1984 ਵਿਚ ਹੋਏ ਸਿੱ-ਖ ਕ ਤ ਲੇ ਆ ਮ ਲਈ ਦੋ-ਸ਼ੀ ਹੈ ਇਸ ਉਸ ਦੀ ਤਸਵੀਰ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਸਿੱਖ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਜਗਦੀਸ਼ ਟਾਇਟਲਰ 1984 ਵਿਚ ਹੋਏ ਸਿੱ-ਖ ਕ ਤ ਲੇ ਆ ਮ ਵਿਚ ਸ਼ਾਮਲ ਸੀ ਜਿਸ ਕਰਕੇ ਉਸ ਦੇ ਇੱਥੋਂ ਪੋਸਟਰ ਉਤਰਵਾਏ ਗਏ ਹਨ ਅਤੇ ਅਜਿਹੇ ਵਿਅਕਤੀ ਦੇ ਪੋਸਟਰਾਂ ਨੂੰ ਕਦੇਂ ਲੱਗਣ ਨਹੀਂ ਦਿੱਤਾ ਜਾਵੇਗਾ।