ਅਮਿਤਾਭ ਬਚਨ ਦੇ ਪਰਿਵਾਰ ਤੋਂ ਬਾਅਦ ਆਹ ਮਸ਼ੂਹਰ ਅਦਾਕਾਰ ਦੇ ਘਰ ਪਹੁੰਚਿਆ ਕੋਰੋਨਾ ! ਤਕਰੀਬਨ ਸਾਰਾ ਪਰਿਵਾਰ ਆਇਆ ਪੋਜ਼ਟਿਵ !

Tags

ਬਿੱਗ ਬੀ ਅਮਿਤਾਭ ਬਚਨ ਤੇ ਅਭਿਸ਼ੇਕ ਬੱਚਨ ਦੀ ਕੋਵਿਡ-19 ਟੈਸਟ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਅਨੁਪਮ ਨੇ ਖ਼ੁਦ ਵੀਡੀਓ ਸ਼ੇਅਰ ਕਰਕੇ ਫੈਨਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਦੁਲਾਰੀ ਮਾਂ ਕੋਵਿਡ-19 ਪੌਜ਼ੇਟਿਵ ਪਾਈ ਗਈ ਹੈ।

ਉਨ੍ਹਾਂ 'ਚ ਕੋਰੋਨਾ ਦੇ ਹਲਕੇ ਲੱਛਣ ਹਨ। ਮਾਂ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਹੈ। ਇਸ ਦੇ ਨਾਲ ਹੀ, ਭਰਾ, ਭੈਣ ਤੇ ਭਤੀਜੀ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਮੈਂ ਖ਼ੁਦ ਕੋਰੋਨਾ ਦਾ ਟੈਸਟ ਕਰਵਾ ਲਿਆ ਹੈ ਤੇ ਟੈਸਟ ਨੈਗੇਟਿਵ ਆਇਆ ਹੈ। ਇਸ ਦੇ ਨਾਲ ਹੀ ਮੈਂ ਬੀਐਮਸੀ ਨੂੰ ਸੂਚਿਤ ਵੀ ਕਰ ਦਿੱਤਾ ਕੀਤਾ ਹੈ।

ਵੀਡੀਓ 'ਚ ਅਨੁਪਮ ਖੇਰ ਨੇ ਕਿਹਾ, 'ਪਿਛਲੇ ਕੁਝ ਦਿਨਾਂ ਤੋਂ ਮੇਰੀ ਮਾਂ ਦੁਲਾਰੀ ਦੇਵੀ ਨੂੰ ਭੁੱਖ ਨਹੀਂ ਲੱਗ ਰਹੀ ਸੀ। ਉਹ ਕੁਝ ਨਹੀਂ ਖਾ ਰਹੀ ਸੀ ਤੇ ਸੁਤੇ ਰਹਿੰਦੇ ਸੀ। ਇਸ ਲਈ ਅਸੀਂ ਡਾਕਟਰ ਦੀ ਸਲਾਹ 'ਤੇ ਉਨ੍ਹਾਂ ਦਾ ਬੱਲਡ ਟੈਸਟ ਕਰਵਾਇਆ। ਸਭ ਕੁਝ ਠੀਕ ਸੀ। ਇਸ ਤੋਂ ਬਾਅਦ ਡਾਕਟਰ ਨੇ ਸੀਟੀ ਸਕੈਨ ਕਰਨ ਲਈ ਕਿਹਾ। ਇਸ ਲਈ ਅਸੀਂ ਸਕੈਨ ਕਰਵਾ ਲਿਆ, ਜਿਸ ਦੌਰਾਨ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ।