ਕੀ ਪੰਜਾਬ ‘ਚ ਔਰਤਾਂ ਤੋਂ ਡਰਦਾ ਹੈ ਕੋਰੋਨਾ! ਆਈ ਵੱਡੀ ਖਬਰ

Tags

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਵੱਲੋਂ ਇਕੱਤਰ ਕੀਤੇ ਗਏ 18 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਮਰਦਾਂ 'ਚ ਕੋਰੋਨਾਵਾਇਰਸ ਦੀ ਦਰ ਔਰਤਾਂ ਨਾਲੋਂ ਲਗਪਗ ਦੁੱਗਣੀ ਹੈ। ਅੰਕੜਿਆਂ ਅਨੁਸਾਰ ਰਾਜ ਵਿੱਚ ਪੁਸ਼ਟੀ ਕੀਤੇ ਕੋਵਿਡ ਮਾਮਲਿਆਂ ਵਿੱਚ, 65.1% ਆਦਮੀ ਹਨ, ਜਦਕਿ ਔਰਤਾਂ ਸਿਰਫ 34.8% ਇੰਫੈਕਟੇਡ ਹਨ। ਆਈਸੀਐਮਆਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 69.1% ਕੇਸ ਅਸਿਮਪਟੋਮੇਟਿਕ ਹਨ, ਜਿਸ ਨਾਲ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਹੈ। ਵੱਡੀ ਗਿਣਤੀ ਵਿੱਚ ਅਸਿਮਪਟੋਮੇਟਿਕ ਲੋਕ ਖ ਤ ਰ ਨਾ ਕ ਹਨ ਕਿਉਂਕਿ ਉਹ ਅਜ਼ਾਦ ਘੁੰਮਣਗੇ ਤੇ ਵਿਸ਼ਾਣੂ ਫੈਲਾ ਸਕਦੇ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ ਜ਼ਿਆਦਾਤਰ ਮਰਦ ਕਠੋਰ ਕੰਮ ਕਰਦੇ ਹਨ, ਉਨ੍ਹਾਂ ਵਿੱਚ ਸੰਕਰਮਣ ਦਰ ਵਧੇਰੇ ਹੁੰਦੀ ਹੈ। ਪੰਜਾਬ ਵਿੱਚ ਔਰਤਾਂ ਦੇ ਮੁਕਾਬਲੇ ਮਰਦ ਵਧੇਰੇ ਸਫ਼ਰ ਕਰਦੇ ਹਨ। ਇਸ ਲਈ ਇਸ ਦੀ ਬਹੁਤ ਸੰਭਾਵਨਾ ਹੈ ਕਿ ਉਹ ਆਪਣੇ ਰੁਟੀਨ ਕੰਮ ਲਈ ਬਾਹਰ ਨਿਕਲਣ ਸਮੇਂ ਕੋਰੋਨਾ ਦਾ ਸ਼ਿ ਕਾ ਰ ਹੋ ਜਾਣ। ਚੀਮਾ ਨੇ ਕਿਹਾ, ਸਭ ਤੋਂ ਕਮਜ਼ੋਰ ਵਰਗ ਬਜ਼ੁਰਗ ਨਾਗਰਿਕਾਂ ਵਿੱਚ ਹੁਣ ਤੱਕ ਸੰਕਰਮਿਤ ਰੇਟ ਘੱਟ ਹੈ ਜੋ ਸੂਬਾ ਸਰਕਾਰ ਦੀ ਸਲਾਹ ਅਨੁਸਾਰ ਉਨ੍ਹਾਂ ਦੁਆਰਾ ਵਰਤੀਆਂ ਗਈਆਂ ਸਾਵਧਾਨੀਆਂ ਦਾ ਨਤੀਜਾ ਹੈ। 

1 ਤੋਂ 40 ਸਾਲ ਦੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਨਾਲ ਹੀ, 5% ਮਰੀਜ਼ 10 ਤੇ 9% ਤੋਂ ਘੱਟ ਬੱਚੇ ਹਨ ਜੋ 11 ਤੋਂ 20 ਸਾਲ ਦੀ ਉਮਰ ਦੇ ਹਨ। ਮਰਦਾਂ ਨੂੰ ਵਧੇਰੇ ਸਾਵਧਾਨੀ ਅਪਨਾਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਵਾਇਰਸ ਫੈਲਾ ਸਕਦੇ ਹਨ।