ਵੱਡੀ ਖਬਰ: ਇਸ ਸ਼ਹਿਰ ‘ਚ ਕੋਰੋਨਾ ਦੇ 116 ਨਵੇਂ ਮਾਮਲੇ

Tags

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕ ਹਿ ਰ ਵੱਧਦਾ ਹੀ ਜਾ ਰਿਹਾ ਹੈ ਅਤੇ ਹਰ ਰੋਜ਼ ਸੈਂਕੜੇ ਤੋਂ ਉਪਰ ਹੀ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਵੀ ਲੁਧਿਆਣਾ ਜ਼ਿਲ੍ਹੇ 'ਚ 116 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਜਿਨ੍ਹਾਂ 'ਚੋਂ 105 ਮਰੀਜ਼ ਲੁਧਿਆਣਾ ਜ਼ਿਲ੍ਹੇ ਦੇ ਵਾਸੀ ਹਨ ਅਤੇ ਬਾਕੀ ਬਾਹਰਲੇ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ। ਦੱਸਣਯੋਗ ਹੈ ਕਿ ਹੁਣ ਤਕ ਜ਼ਿਲ੍ਹੇ 'ਚ 55,505 ਲੋਕਾਂ ਦੇ ਸੈਂਪਲ ਲਏ ਜਾ ਚੁਕੇ ਹਨ, ਜਿਨ੍ਹਾਂ 'ਚੋਂ 54056 ਲੋਕਾਂ ਦੀ ਰਿਪੋਰਟ ਮਿਲ ਚੁਕੀ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਇਕ ਮਰੀਜ਼ ਦੀ ਮੌ ਤ ਵੀ ਹੋਈ ਹੈ, ਜੋ ਕਿ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਸੀ।

ਹਾਲਾਂਕਿ 1449 ਲੋਕਾਂ ਦੀ ਰਿਪੋਰਟ ਆਉਣ ਬਾਕੀ ਹੈ। 55,505 ਸੈਂਪਲਾਂ 'ਚੋਂ 51424 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2170 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ 24 ਜੁਲਾਈ, 2020 ਨੂੰ ਪੰਜਾਬ ਵਿੱਚ 482 ਕੋਰਨਾ ਦੇ ਨਵੇਂ ਮਾਮਲੇ ਸਾਹਮਣੇ ਅਾਏ ਹਨ ਅਤੇ 5 ਮੌ ਤਾਂ ਹੋਈਆਂ ਹਨ।