ਜੇ ਤੁਹਾਡਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਹੈ ਤਾਂ ਜ਼ਰੂਰ ਦੇਖੋ ਇਹ ਖਬਰ

Tags

ਪੰਜਾਬ ਹਰਿਆਣਾ ਹਾਈਕੋਰਟ ਦੀ ਸਿੰਗਲ ਬੈਂਚ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਹੱਕ ਵਿੱਚ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਸਰਕਾਰ ਭਾਵੇਂ ਡਬਲ ਬੈਂਚ ਕੋਲੋਂ ਫੈਸਲੇ ਨੂੰ ਚੁਨੌਤੀ ਦੇਣ ਜਾ ਰਹੀ ਹੈ। ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਪ੍ਰੈਸ ਕਾਨਫਰੈਂਸ ਕਰਦੇ ਹੋਏ ਕਿਹਾ ਫ਼ੀਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਦਾ ਰੋਲ ਠੀਕ ਨਹੀਂ ਸੀ। ਉਨ੍ਹਾਂ ਕਿਹਾ ਫ਼ੀਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਲ ਸਿਆਸਤ ਹੋਈ ਹੈ। ਪ੍ਰਧਾਨ ਜਗਜੀਤ ਸਿੰਘ ਮੁਤਾਬਿਕ ਲੌਕਡਾਊਨ ਦੇ ਨਾਲ ਸਕੂਲ ਵੀ ਪ੍ਰਭਾਵਿਤ ਹੋਏ ਨੇ।

ਪਰ ਇਸ ਦੌਰਾਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਟਿਊਸ਼ਨ ਫ਼ੀਸ ਦੇ ਨਾਲ ਹੋਰ ਫ਼ੰਡ ਲੈਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਨੇ। ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਤਨਖ਼ਾਹ ਨੂੰ ਲੈਕੇ ਸਕੂਲਾਂ ਨੂੰ ਕਾਫ਼ੀ ਪਰੇਸ਼ਾਨੀ ਆਈ ਹੈ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਸਿਰਫ਼ ਇੰਨਾ ਹੀ ਨਹੀਂ ਸਕੂਲਾਂ ਨੇ ਕਿਹਾ ਜਿਹੜੇ ਮਾਂ-ਪਿਓ ਫ਼ੀਸ ਦੇ ਸਕਦੇ ਸਨ ਪਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਵੀ ਹੱਥ ਖਿੱਚ ਲਏ ਸਨ।

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ,17 ਸਕੂਲ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦੀ ਹੈ। ਸਕੂਲਾਂ ਨੂੰ ਟਿਊਸ਼ਨ ਫ਼ੀਸ, ਦਾਖ਼ਲਾ ਫ਼ੀਸ ਲੈਣ ਲਈ ਕਿਹਾ ਗਿਆ ਸੀ। ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਦੇ ਪਹਿਲੇ 4 ਪੁਆਇੰਟ ਮੰਨ ਲਏ ਗਏ ਨੇ। ਜਿਹੜੇ ਸਕੂਲ ਸਿਰਫ਼ ਟਿਊਸ਼ਨ ਫ਼ੀਸ ਲੈਂਦੇ ਨੇ ਅਤੇ ਹੋਰ ਕੋਈ ਸਾਲਾਨਾ ਫੰਡ ਨਹੀਂ ਲੈਂਦੇ ਨੇ ਉਹ 88 ਫ਼ੀਸਦੀ ਟਿਯੂਸ਼ਨ ਫ਼ੀਸ ਲੈ ਸਕਦੇ ਨੇ। ਲੌਕਡਾਊਨ ਦੌਰਾਨ ਸਾਲਾਨਾ ਫੰਡ ਅਤੇ ਟਰਾਂਸਪੋਰਟ ਫੰਡ ਜਿੰਨਾਂ ਖ਼ਰਚ ਹੋਇਆ ਉਨ੍ਹਾਂ ਹੀ ਲੈਣ ਨੂੰ ਕਿਹਾ ਗਿਆ ਹੈ।

ਜੋ ਸਕੂਲ ਸਾਲਾਨਾ ਫੰਡ ਵੱਖ ਤੋਂ ਲੈਂਦੇ ਨੇ ਉਹ ਸਿਰਫ਼ 70 ਫ਼ੀਸਦੀ ਹੀ ਟਿਊਸ਼ਨ ਫ਼ੀਸ ਲੈਣਗੇ। ਟਰਾਂਸਪੋਰਟ ਫ਼ੀਸ ਨਾਲ ਡਰਾਈਵਰ ਅਤੇ ਕੰਡਕਟਰ ਦੀ ਤਨਖ਼ਾਹ ਦਿੱਤੀ ਜਾਵੇਗੀ। ਟਰਾਂਸਪੋਰਟ ਫ਼ੀਸ ਸਿਰਫ਼ 50 ਫ਼ੀਸਦੀ ਹੀ ਵਸੂਲੀ ਜਾਵੇਗੀ। ਸਕੂਲ ਮੈਨੇਜਮੈਂਟ ਨੂੰ ਮਾਂ-ਪਿਓ ਵੱਲੋਂ ਸਹੀ ਦਸਤਾਵੇਜ਼ ਦੇਣੇ ਹੋਣਗੇ। ਹਰ ਸਕੂਲ ਨਿੱਜੀ ਤੌਰ 'ਤੇ ਸਿਰਫ਼ ਖ਼ਰਚੇ ਹੀ ਕੱਢੇਗਾ ਸਰਪਲੱਸ ਪੈਸਾ ਨਹੀਂ ਜਮਾ ਕਰੇਗਾ। ਫ਼ੀਸ ਵਿੱਚ ਮੈਨੇਜਮੈਂਟ ਉਨ੍ਹਾਂ ਮਾਂ-ਪਿਓ ਦੀ ਮਦਦ ਕਰੇਗੀ ਜਿੰਨਾਂ ਦਾ ਕੰਮ 2 ਮਹੀਨੇ ਤੋਂ ਪ੍ਰਭਾਵਿਤ ਸੀ।