ਪੰਜਾਬ ਵਿੱਚ ਇਹ 5 ਦਿਨ ਪਏਗਾ ਲਗਾਤਾਰ ਮੀਂਹ

Tags

ਸੂਬੇ 'ਚ ਲਗਾਤਾਰ ਵੱਧ ਰਹੀ ਗਰਮੀ ਅਤੇ ਹੁਮਸ ਨਾਲ ਲੋਕ ਬੇਹਾਲ ਹਨ। ਸ਼ਨੀਵਾਰ ਮੌਸਮ 'ਚ ਥੋੜਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਅੱਗਲੇ 48 ਤੋਂ 72 ਘੰਟਿਆ ਦੌਰਾਨ ਮੌਸਮ ਐਕਟਿਵ ਰਹੇਗਾ। ਜਿਸ ਕਾਰਨਅੱਜ ਤੋਂ ਲੈ ਕੇ ਅਗਲੇ 5 ਦਿਨ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੌਰਾਨ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਨਸੂਨ ਇਸ ਵਾਰ ਉੱਤਰੀ ਪੰਜਾਬ ਤੋਂ ਦਾਖਲ ਹੋਇਆ ਹੈ।

ਇਸ ਕਾਰਨ, ਪੂਰਬੀ ਮਾਲਵਾ ਦੇ ਜ਼ਿਆਦਾਤਰ ਖੇਤਰ ਘੱਟ ਮੀਂਹ ਕਾਰਨ ਗਰਮੀ ਨਾਲ ਬੇਹਾਲ ਹਨ। ਮਾਨਸੂਨ ਆਉਣ ਵਿੱਚ ਇਸ ਸਾਲ ਕੁਝ ਦੇਰੀ ਹੋਈ ਹੈ। ਇਸ ਦੇ ਨਾਲ ਹੀ, ਪੱਛਮੀ ਰਾਜਸਥਾਨ ਦੀ ਗਰਮ ਹਵਾ ਵੀ ਗਰਮੀ ਨੂੰ ਵਧਾ ਰਹੀ ਹੈ, ਪਰ ਸ਼ਨੀਵਾਰ ਤੋਂ ਹਵਾ ਦੀ ਦਿਸ਼ਾ ਬਦਲਣ ਜਾ ਰਹੀ ਹੈ। ਇਸ ਨਾਲ ਵੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ।