ਅਗਲੇ 2 ਦਿਨ ਮੌਸਮ ਨੂੰ ਲੈ ਕੇ ਜ਼ਾਰੀ ਹੋਇਆ ਵੱਡਾ ਅਲਰਟ

ਲੁਧਿਆਣਾ ਤੇ ਜਲੰਧਰ ਸਮੇਤ ਕਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਐਤਵਾਰ ਸਵੇਰੇ ਭਾਰੀ ਬਾਰਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਬਾਰਸ਼ ਨਾਲ ਤਾਪਮਾਨ ਹੇਠਾਂ ਆ ਗਿਆ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਦੂਸਰੇ ਦਿਨ ਪਏ ਮੀਂਹ ਕਾਰਨ ਹਵਾ ਵੀ ਠੰਢੀ ਹੋ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਐਤਵਾਰ ਤੇ ਸੋਮਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਮੁਹਾਲੀ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ ਵਿੱਚ ਭਾਰੀ ਬਾਰਸ਼ ਹੋਣ ਦੀ ਚੇ-ਤਾ-ਵ-ਨੀ ਹੈ। ਕਿਸਾਨਾਂ ਨੂੰ ਝੋਨੇ ਲਈ ਖੇਤਾਂ ਵਿੱਚ ਪਾਣੀ ਨਾ ਲਾਉਣ ਦੀ ਚੇ-ਤਾ-ਵ-ਨੀ ਦਿੱਤੀ ਗਈ ਹੈ।

ਭਾਰਤ ਦੇ ਮੌਸਮ ਵਿਭਾਗ ਨੇ ਪਹਿਲਾਂ ਹੀ ਸੋਮਵਾਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ 8, ਲੁਧਿਆਣਾ ਵਿੱਚ ਛੇ, ਪਟਿਆਲੇ ਵਿੱਚ 9.8, ਪਠਾਨਕੋਟ 'ਚ 13, ਕਪੂਰਥਲਾ 'ਚ 10 ਤੇ ਜਲੰਧਰ 'ਚ ਅੱਠ ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ, ਲੁਧਿਆਣਾ, ਪਟਿਆਲਾ ਤੇ ਬਠਿੰਡਾ 'ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਨਹੀਂ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ ਤੇ ਦਿੱਲੀ 'ਚ ਕਈ ਥਾਵਾਂ 'ਤੇ ਅਸਮਾਨੀ ਬਿਜਲੀ, ਤੇਜ ਹਨੇਰੀ, ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਦੱਖਣ ਪੱਛਮ, ਪੱਛਮੀ-ਮੱਧ ਤੇ ਪੂਰਬੀ-ਮੱਧ ਅਰਬ ਸਾਗਰ ਅਤੇ ਮਹਾਰਾਸ਼ਟਰ ਦੇ ਤੱਟ ਤੇ ਬੰਗਾਲ ਦੀ ਮੱਧ ਖਾੜੀ ਤੋਂ ਵੀ ਤੇਜ਼ ਹਵਾਵਾਂ ਦੀ ਉਮੀਦ ਹੈ।