ਇੱਕ ਬਰਸਾਤ ਨੇ ਹੀ ਮਚਾ ਦਿੱਤੀ ਤਬਾਹੀ, ਇਸ ਸ਼ਹਿਰ ਦੇ ਹਾਲਾਤ ਹੋਏ ਮਾੜੇ, ਪੈ ਗਿਆ ਪਾੜ

Tags

ਲੂਥਰ ਹੈਡ ਤੇ ਲਾਧੂਕਾ ਤੱਕ ਪਾਣੀ ਪਹੁੰਚਾਉਣ ਵਾਲੀ ਜਲਾਲਾਬਾਦ ਨਹਿਰ ਵਿਚ ਅੱਜ ਸਵੇਰੇ 3 ਵਜੇ ਦੇ ਕਰੀਬ ਫਿਰੋਜ਼ਪੁਰ ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਦੇ ਕੋਲ ਪਾੜ ਪੈ ਗਿਆ ਜਿਸ ਕਾਰਨ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੀ ਫਸਲ ਸਮੇਤ ਝੋਨਾ ਤੇ ਸਬਜ਼ੀਆਂ ਵੀ ਪਾਣੀ ਵਿਚ ਡੁੱਬਣ ਕਾਰਨ ਤ-ਬਾ-ਹ ਹੋ ਗਈਆਂ। ਕਿਸਾਨਾਂ ਨੇ ਦੱਸਿਆ ਕਿ ਫਸਲ ਦੀ ਬਿਜਾਈ ਲਈ ਉਨ੍ਹਾਂ ਨੂੰ ਹੁਣ ਦੋਬਾਰਾ ਖਰਚ ਕਰਨਾ ਪੈਣਾ ਹੈ। ਮੁਰੰਮਤ ਬਾਰੇ ਉਨ੍ਹਾਂ ਦੱਸਿਆ ਵਿਭਾਗ ਨੂੰ ਸਰਕਾਰ ਵੱਲੋਂ ਕੋਈ ਫੰਡ ਨਹੀਂ ਮਿਲਿਆ ਪ੍ਰੰਤੂ ਸੀਜ਼ਨ ਤੋਂ ਪਹਿਲਾ ਨਹਿਰ ਦੀ ਸਫਾਈ ਜ਼ਰੂਰ ਕਰਵਾਈ ਗਈ ਸੀ।

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਾਨੂੰਗੋ ਰਮੇਸ਼ ਵੀਰਾਂ ਅਤੇ ਪਟਵਾਰੀ ਜਸਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋ ਕਿਸਾਨਾਂ ਦੀਆਂ ਫਸਲਾ ਦੇ ਹੋਏ ਨੁਕਸਾਨ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਸਰਕਾਰ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਨਹਿਰ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਹੀਂ ਕੀਤੀ ਗਈ। ਉਧਰ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਜੇਈ ਅਵਤਾਰ ਸਿੰਘ ਨੇ ਦੱਸਿਆ ਕਿ ਕਿਸੇ ਕਿਸਾਨ ਵੱਲੋਂ ਨਹਿਰ ਵਿਚ ਨਾਜਾਇਜ਼ ਪਾਈਪ ਦੱਬਣ ਦੀ ਕੋਸ਼ਿਸ ਕੀਤੀ ਗਈ ਜਿਸ ਕਾਰਨ ਪਾੜ ਪੈ ਗਿਆ।