ਸਕੂਲੀ ਬੱਚਿਆਂ ਦੀ ਫੀਸ ਸੰਬੰਧੀ ਅੱਜ ਹਾਈ ਕੋਰਟ ਦਾ ਆਇਆ ਵੱਡਾ ਫੈਸਲਾ

Tags

ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਕੋਲੋਂਫ਼ੀਸਾਂ ਲੈਣ ਦਾ ਮਾਮਲਾ ਇਸ ਵਾਲੇ ਖੂਬ ਭਖਿਆ ਹੋਇਆ ਹੈ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਤੇ ਸਭਨਾਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਹਾਈਕੋਰਟ ਦਾ ਕੀ ਫ਼ੈਸਲਾ ਆਵੇਗਾ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਅੱਜ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਸੀ ਅਤੇ ਹਲਫਨਾਮਾ ਦਾਇਰ ਕਰਨਾ ਸੀ। ਇਸ ਦੌਰਾਨ ਸਰਕਾਰ ਨੇ ਹਲਫਨਾਮੇ ਵਿੱਚ ਕਿਹਾ ਹੈ ਕਿ ਲਾਕਡਾਊਨ ਦੌਰਾਨ ਸਕੂਲ ਬੱਚਿਆਂ ਕੋਲੋਂ ਫ਼ੀਸ ਨਹੀਂ ਲੈ ਸਕਦੇ ਪਰ ਜਦ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਹ ਫ਼ੀਸ ਲੈ ਸਕਦੇ ਹਨ।

ਜਾਣਕਾਰੀ ਅਨੁਸਾਰ ਹਾਈਕੋਰਟ ਨੇ ਅੱਜ ਸਕੂਲ ਫ਼ੀਸਾਂ ਦੇ ਮਾਮਲੇ ‘ਚ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਹੋਈ ਬਹਿਸ ਦੌਰਾਨ ਸਕੂਲਾਂ ਨੇ ਕਿਹਾ ਕਿ ਉਹ ਕਿਸੇ ਬੱਚੇ ਨੂੰ ਨਹੀਂ ਕੱਢਣਗੇ ਤੇ ਨਾਲ ਹੀ ਕਿਹਾ ਕਿ ਅਧਿਆਪਕ ਸਟਾਫ਼ ਦੀਆਂ ਤਨਖ਼ਾਹਾਂ ਤੋਂ ਇਲਾਵਾ ਟੈਕਸ ਅਦਾਇਗੀ ਜਿੰਨੀਆਂ ਫ਼ੀਸਾਂ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਦੋਹਾਂ ਧਿਰਾਂ ਨੂੰ ਸੁਣਨ ਉਪਰੰਤ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਸ ਮੌਕੇ ਸਕੂਲਾਂ ਵੱਲੋਂ ਪੇਸ਼ ਹੋਏ ਐਡਵੋਕੇਟ ਪੁਨੀਤ ਬਾਲੀ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਸਾਡੇ ਕੋਲ ਆ ਸਕਦੇ ਹਨ ,ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ,ਅਸੀਂ ਲੋੜਵੰਦ ਨੂੰ ਕੁੱਝ ਰਾਹਤ ਦੇ ਦੇਵਾਂਗੇ। ਪੰਜਾਬ ਸਰਕਾਰ ਨੇ ਕਿਹਾ ਕਿ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਕੂਲ ਸਕੱਤਰ ਸਿੱਖਿਆ, ਡਾਇਰੈਕਟਰ ਐਜੂਕੇਸ਼ਨ ਕੋਲ ਜਾ ਸਕਦੇ ਹਨ।