ਅੱਜ ਪੰਜਾਬ ਵਿੱਚ ਕੋਰੋਨਾ ਨੇ ਪਾਇਆ ਭੜਥੂ, ਆ ਗਏ ਸਭ ਤੋਂ ਵੱਧ ਮਰੀਜ਼, ਨਹੀਂ ਬਚਿਆ ਕੋਈ ਜ਼ਿਲ੍ਹਾ

Tags

ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਦੇ 99 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ ਪਿਛਲੇ ਕੁਝ ਦਿਨਾਂ ਦੇ ਹਿਸਾਬ ਨਾਲ ਸਭ ਤੋਂ ਵੱਡਾ ਆਂਕੜਾ ਹੈ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2986 ਹੋ ਗਈ ਹੈ।  ਸ਼ੁਕਰਵਾਰ ਨੂੰ 99 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 63, ਜਲੰਧਰ ਤੋਂ 3 , ਲੁਧਿਆਣਾ 12, ਮੁਹਾਲੀ 3, ਸੰਗਰੂਰ 5,ਨਵਾਂ ਸ਼ਹਿਰ 2, ਹੁਸ਼ਿਆਰਪੁਰ 2, ਰੋਪੜ 5, ਫਾਜ਼ਿਲਕਾ 2, ਬਰਨਾਲਾ ਅਤੇ ਫਿਰੋਜ਼ਪੁਰ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।

ਫਿਰੋਜ਼ਪੁਰ ਪੰਜਾਬ ਦਾ ਇੱਕੋ ਇੱਕ ਕੋਰੋਨਾ ਮੁਕਤ ਜ਼ਿਲ੍ਹਾ ਸੀ ਪਰ ਅੱਜ ਇੱਥੇ ਵੀ ਕੋਰੋਨਾ ਦਾ ਮਾਮਲਾ ਆ ਗਿਆ ਹੈ। ਅੱਜ ਕੋਰੋਨਾਵਾਇਰਸ ਨਾਲ ਚਾਰ ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚੋਂ ਅੰਮ੍ਰਿਤਸਰ ਤੋਂ ਤਿੰਨ ਅਤੇ ਜਲੰਧਰ ਤੋਂ ਇੱਕ ਮੌਤ ਦੀ ਖਬਰ ਸਾਹਮਣੇ ਆਈ ਹੈ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 63 ਹੋ ਗਈ ਹੈ। ਸੂਬੇ 'ਚ ਕੁੱਲ 165548 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2986 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2282 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 641 ਲੋਕ ਐਕਟਿਵ ਮਰੀਜ਼ ਹਨ।
ਅੱਜ ਕੁੱਲ੍ਹ 23 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਜਲੰਧਰ 4, ਲੁਧਿਆਣਾ 1, ਗੁਰਦਾਸਪੁਰ 2, ਪਟਿਆਲਾ 4, ਮੁਹਾਲੀ 4, ਸੰਗਰੂਰ 1, ਪਠਾਨਕੋਟ 4, ਫਤਿਹਗੜ੍ਹ ਸਾਹਿਬ 1, ਮੁਕਤਸਰ 1 ਅਤੇ ਫਾਜ਼ਿਲਕਾ ਤੋਂ ਵੀ 1 ਮਰੀਜ਼ ਸਿਹਤਯਾਬ ਹੋਇਆ ਹੈ।