ਲਾਕਡਾਊਨ ਵਿੱਚ ਸਰਕਾਰ ਨੇ ਕੀਤਾ ਵੱਡਾ ਬਦਲਾਵ, ਦੇਖੋ ਕੀ ਫੈਸਲਾ ਲਿਆ ਗਿਆ

Tags

ਕੋਰੋਨਾਵਾਇਰਸ ਦੇ ਪੰਜਾਬ 'ਚ ਮੁੜ ਵੱਧ ਰਹੇ ਪ੍ਰਸਾਰ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੌਕਡਾਊਨ 'ਚ ਸਖ਼ਤੀ ਦਿਖਾਉਣ ਦਾ ਫੈਸਲਾ ਕੀਤਾ ਹੈ।ਕੈਪਟਨ ਸਰਕਾਰ ਨੇ ਵੀਕਐਂਡ ਤੇ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰੈਸਟੋਰੈਂਟਾਂ ਟੇਕ ਅਵੇ ਦੇ ਲਈ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੈ। ਸ਼ ਰਾ ਬ ਠੇਕਿਆਂ ਨੂੰ ਵੀ ਰਾਤ 8ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੈ। ਇਸ ਦੌਰਾਨ ਸ਼ੌਪਇੰਗ ਮਾਲ ਅਤੇ ਗੈਰ-ਜ਼ਰੂਰੀ ਦੁਕਾਨਾਂ ਸ਼ਨੀਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰ ਤੱਕ ਬੰਦ ਰਹਿਣਗੀਆਂ।

ਜ਼ਿਲ੍ਹਾ ਡੀਸੀ ਚਾਹੁਣ ਤਾਂ ਉਹ ਕਿਸੇ ਹੋਰ ਦਿਨ ਵੀ ਇਹ ਦੁਕਾਨਾਂ ਬੰਦ ਕਰਵਾ ਸਕਦੇ ਹਨ। ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਣ ਲਈ ਈ ਪਾਸ ਲਾਜ਼ਮੀ ਹੋਵੇਗਾ। ਇਸ 'ਚ ਸਿਰਫ ਮੈਡੀਕਲ ਸਟਾਫ ਨੂੰ ਰਿਆਇਤ ਦਿੱਤੀ ਗਈ ਹੈ। ਨਵੀਆਂ ਹਦਾਇਤਾਂ ਮੁਤਾਬਿਕ ਵਿਆਹ ਲਈ ਵੀ ਈ ਪਾਸ ਦੀ ਲੋੜ ਹੋਵੇਗੀ ਅਤੇ 50 ਤੋਂ ਵੱਧ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ।
ਇਨ੍ਹਾਂ ਨਵੀਆਂ ਹਦਾਇਤਾਂ ਦੇ ਤਹਿਤ ਐਤਵਾਰ ਨੂੰ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹਣ ਤੇ ਰੋਕ ਹੈ।ਇਸ ਦੌਰਾਨ ਦੁੱਧ, ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਹਰ ਰੋਜ਼ ਖੁੱਲ੍ਹ ਸਕਣਗੀਆਂ।